ਸ਼ੁਲਭ ਸੋਚਾਲਿਆਂ ਅਤੇ ਮਜਦੂਰ ਸੰਗਠਨ ਯੁਨੀਅਨ ਦੀ ਮੰਗ ਹੋਈ ਪੂਰੀ

ਐਸ.ਏ.ਅੇਸ ਨਗਰ, 8 ਸਤੰਬਰ (ਸ.ਬ.) ਸ਼ੁਲਭ ਸੋਚਾਲਿਆਂ ਅਤੇ ਮਜਦੂਰ ਸੰਗਠਨ ਯੁਨੀਅਨ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਡੀ. ਸੀ. ਰੇਟ ਤੇ ਪੈਸੇ ਦਿੱਤੇ ਜਾਣ ਦੀ ਮੰਗ ਪੂਰੀ ਹੋ ਗਈ ਹੈ| 
ਇਸ ਸਬੰਧੀ ਜਾਣਕਾਰੀ ਦਿੰਦੀਆਂ ਯੂਨੀਅਨ ਦੇ ਪ੍ਰਧਾਨ ਦਯਾਨੰਦ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਇਸ ਜਿੱਤ ਲਈ ਸਾਰੇ ਕਰਮਚਾਰੀ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਸੰਘਰਸ਼ ਦੌਰਾਨ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ| ਇਸ ਮੌਕੇ ਚੇਅਰਮੈਨ ਕਰਮਵੀਰ , ਸੈਕਟਰੀ ਧਨਜੈਯ, ਮੈਬਰ ਪ੍ਰੇਮ ਕੁਮਾਰ, ਭੂਰੇ ਲਾਲ ਅਤੇ ਮੈਂਬਰ ਹਾਜ਼ਿਰ ਸਨ|

Leave a Reply

Your email address will not be published. Required fields are marked *