ਸ਼ੇਹਰਾ ਪ੍ਰੋਜੈਕਟ ਸੰਬਧੀ ਅਕਵਾਇਅਰ ਕੀਤੀ ਜਮੀਨ ਲਈ ਪ੍ਰਤੀ ਏਕੜ 25 ਲੱਖ ਰੁਪਏ ਮੁਆਵਜਾ ਦੇਣ ਦੀ ਮੰਗ

ਘਨੌਰ, 9 ਜੁਲਾਈ (ਅਭਿਸ਼ੇਕ ਸੂਦ) ਕਿਸਾਨ ਅਤੇ ਮਜਦੂਰ ਸੈਲ ਪੰਜਾਬ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਸ੍ਰ. ਹਰਵਿੰਦਰ ਸਿੰਘ ਵਿਰਕ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਚਿੱਠੀ ਲਿਖ ਕੇ 2017 ਦੀਆਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਤਹਿਤ ਮਸਲੇ ਵਿਚਾਰਨ ਲਈ ਸਮਾਂ ਮੰਗਿਆਂ ਹੈ ਅਤੇ ਸ਼ੇਹਰਾ ਪ੍ਰੋਜੈਕਟ ਸੰਬਧੀ ਪ੍ਰਤੀ ਏਕੜ 25 ਲੱਖ ਰੁਪਏ ਦੀ ਮੰਗ ਕੀਤੀ ਹੈ| 
ਆਪਣੀ ਚਿੱਠੀ ਵਿੱਚ ਉਹਨਾਂ ਕਿਹਾ ਕਿ ਖਿੱਤੇ ਅੰਦਰ ਆ ਰਹੀਆਂ ਹੋਰ ਪ੍ਰੇਸ਼ਾਨੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਸ਼ਿਕਾਇਤਾਂ ਸੁਣਨ ਸੰਬਧੀ ਉਨਾਂ ਨਾਲ ਮੁਲਾਕਾਤ ਕਰਨ ਦੀ ਲੋੜ ਹੈ| ਉਹਨਾਂ ਲਿਖਿਆ ਹੈ ਕਿ ਸੇਹਰਾ ਪਿੰਡ ਵਿੱਚ ਐਕੁਆਇਰ ਕੀਤੀ 1100 ਏਕੜ ਜਮੀਨ ਲਈ ਕਿਸਾਨਾਂ ਨੂੰ ਦਿੱਤਾ ਜਾ ਰਿਹਾ 9 ਲੱਖ ਰੁਪਏ ਪ੍ਰਤੀ ਏਕੜ ਮੁਆਵਜਾ ਬਹੁਤ ਘੱਟ ਹੈ| ਉਹਨਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਘਟੋਂ-ਘੱਟ ਮਾਰਕੀਟ ਰੇਟ ਅਨੁਸਾਰ 25 ਲੱਖ ਰੁਪਏ ਪ੍ਰਤੀ ਏਕੜ ਦਿੱਤੇ ਜਾਣ ਤਾਂ ਜੋ ਸਿਰਫ ਖੇਤੀ ਕਰਕੇ ਗੁਜਾਰਾ ਕਰਨ ਵਾਲੇ ਕਿਸਾਨ ਘਰ-ਜਮੀਨ ਵੇਚ ਕੇ ਬਾਹਰ ਵੱਧ ਜਮੀਨ ਬਣਾ ਸਕਣ| 
ਇਸ ਮੌਕੇ ਸੂਬਾ ਸਕੱਤਰ ਸ੍ਰ. ਗੁਰਜੀਤ ਸਿੰਘ, ਹਰਪ੍ਰੀਤ ਸਿੰਘ, ਰਾਜ ਕੁਮਾਰ ਅਤੇ ਕਿਸਾਨ ਸੈਲ ਦੇ ਹੋਰ ਅਹੁਦੇਦਾਰ ਮੌਜੂਦ ਸਨ|

Leave a Reply

Your email address will not be published. Required fields are marked *