ਸ਼੍ਰੀਨਗਰ-ਬਾਰਾਮੂਲਾ ਹਾਈਵੇਅ ਤੇ ਟਲਿਆ ਵੱਡਾ ਹਾਦਸਾ, ਸੁਰੱਖਿਆ ਦਸਤੇ ਵੱਲੋਂ ਆਈ. ਈ. ਡੀ. ਨਸ਼ਟ

ਸ਼੍ਰੀਨਗਰ, 4 ਅਗਸਤ (ਸ.ਬ.) ਜੰਮੂ-ਕਸ਼ਮੀਰ ਵਿੱਚ ਸ਼੍ਰੀਨਗਰ-ਬਾਰਾਮੂਲਾ ਹਾਈਵੇਅ ਤੇ ਸੁਰੱਖਿਆ ਦਸਤਿਆਂ ਦੀ ਚੌਕਸੀ ਕਾਰਨ ਇਕ ਵੱਡਾ ਹਾਦਸਾ ਟਲ ਗਿਆ| ਸੁਰੱਖਿਆ ਦਸਤਿਆਂ ਨੇ ਇਕ ਸ਼ਕਤੀਸ਼ਾਲੀ ਵਿਸਫੋਟਕ ਉਪਕਰਣ (ਆਈ. ਈ. ਡੀ.) ਦਾ ਪਤਾ ਲਾ ਕੇ ਉਸ ਨੂੰ ਨਸ਼ਟ ਕਰ ਦਿੱਤਾ|
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 29 ਰਾਸ਼ਟਰੀ ਰਾਈਫਲ ਦੇ ਜਵਾਨਾਂ ਨੇ ਅੱਤਵਾਦੀਆਂ ਵਲੋਂ ਇਕ ਪੈਟਰੋਲ ਪੰਪ ਨੇੜੇ ਹਾਈਵੇਅ ਤੇ ਲਾਏ ਗਏ ਆਈ. ਈ. ਡੀ. ਨੂੰ ਅੱਜ ਸਵੇਰੇ ਲੱਭਿਆ| ਸੁਰੱਖਿਆ ਦਸਤੇ ਸ਼੍ਰੀਨਗਰ-ਬਾਰਾਮੂਲਾ ਹਾਈਵੇਅ ਤੇ ਗਸ਼ਤ ਕਰ ਰਹੇ ਸਨ, ਜਿਸ ਸਮੇਂ ਉਨ੍ਹਾਂ ਨੂੰ ਸ਼ੱਕੀ ਚੀਜ਼ ਨਜ਼ਰ ਆਈ| ਉਨ੍ਹਾਂ ਨੇ ਤੁਰੰਤ ਘੇਰਾਬੰਦੀ ਕਰ ਕੇ ਬੰਬ ਰੋਕੂ ਦਸਤੇ ਨੂੰ ਬੁਲਾਇਆ| ਜਿਸ ਤੋਂ ਬਾਅਦ ਆਈ. ਈ. ਡੀ. ਵਿੱਚ ਧਮਾਕੇ ਤੋਂ ਪਹਿਲਾਂ ਉਸ ਨੂੰ ਨਸ਼ਟ ਕਰ ਦਿੱਤਾ ਗਿਆ| 
ਜਿਕਰਯੋਗ ਹੈ ਕਿ ਭਾਰਤੀ ਜਵਾਨ ਅੱਤਵਾਦੀ ਮਨਸੂਬਿਆਂ ਨੂੰ ਨਾਕਾਮ ਕਰਦੇ ਹੋਏ ਕਸ਼ਮੀਰ ਘਾਟੀ ਵਿਚ ਇਕ ਵੱਡੇ ਹਾਦਸੇ ਨੂੰ ਵਾਪਰਣ ਤੋਂ ਪਹਿਲਾਂ ਰੋਕ ਦਿੱਤਾ ਹੈ| ਸੁਰੱਖਿਆ ਦਸਤਿਆਂ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਅੱਤਵਾਦੀਆਂ ਵਲੋਂ ਆਈ. ਈ. ਡੀ. ਦਾ ਸਮੇਂ ਰਹਿੰਦੇ ਪਤਾ ਲਗਾ ਕੇ ਸੁਰੱਖਿਆ ਦਸਤਿਆਂ ਨੇ ਵੱਡੇ ਹਮਲੇ ਨੂੰ ਨਾਕਾਮ ਬਣਾ ਦਿੱਤਾ|

Leave a Reply

Your email address will not be published. Required fields are marked *