ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਵੱਲੋਂ ਯੂਥ ਵਿੰਗ ਕੋਅਡੀਨੇਸ਼ਨ ਕਮੇਟੀ ਦਾ ਗਠਨ


ਐਸ ਏ ਐਸ ਨਗਰ, 23 ਅਕਤੂਬਰ  (ਸ.ਬ.) ਸ਼੍ਰੋਮਣੀ ਅਕਾਲੀ ਦਲ       (ਡੈਮੋਕਰੇਟਿਕ) ਵੱਲੋਂ ਪਾਰਟੀ ਦੇ ਯੂਥ ਵਿੰਗ ਦੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ| ਇਸ ਕਮੇਟੀ ਵਿਚ ਵੱਖ ਵੱਖ ਵਰਗਾਂ ਨਾਲ ਸਬੰਧਿਤ 14 ਨੌਜਵਾਨਾਂ  ਨੂੰ ਸ਼ਾਮਿਲ ਕੀਤਾ ਗਿਆ ਹੈ| ਇਹ ਕਮੇਟੀ ਪਾਰਟੀ ਦੀ ਵਿਚਾਰਧਾਰਾ ਨੂੰ ਨੌਜਵਾਨਾਂ ਤੇ ਹੋਰ ਵਰਗਾ ਵਿੱਚ ਲੈ ਕੇ ਜਾਵੇਗੀ|
ਸ਼੍ਰੋਮਣੀ ਅਕਾਲੀ ਦਲ                ਡੈਮੋਕਰੇਟਿਕ ਦੇ ਮੁੱਖ ਦਫਤਰ ਮੁਹਾਲੀ ਤੋਂ ਜਾਰੀ ਇਕ  ਬਿਆਨ ਵਿੱਚ ਪਾਰਟੀ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਕਮੇਟੀ ਹੋਰ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਪਾਰਟੀ ਦੀ ਵਿਚਾਰਧਾਰਾ ਨੂੰ ਪੰਜਾਬ ਦੇ ਵੱਖ ਵੱਖ ਕੋਨਿਆਂ ਵਿੱਚ ਪਹੁੰਚਾਉਣ ਦਾ ਕਾਰਜ ਕਰੇਗੀ| ਇਸ ਕਮੇਟੀ ਵਿੱਚ ਸਤਿਗੁਰ ਸਿੰਘ ਨਮੋਲ, ਜਗਰੂਪ ਸਿੰਘ ਸੇਖਵਾਂ(ਗੁਰਦਾਸਪੁਰ),ਹਰਜਿੰਦਰ ਸਿੰਘ ਬੌਬੀ ਗਰਚਾ, (ਲੁਧਿਆਣਾ), ਅਵਜੀਤ ਸਿੰਘ (ਰੂਬਲ ਗਿੱਲ) (ਬਰਨਾਲਾ), ਮਨਪ੍ਰੀਤ ਸਿੰਘ ਤਲਵੰਡੀ (ਰਾਏਕੋਟ), ਸੁਖਵਿੰਦਰ ਸਿੰਘ ਚੌਹਾਨ (ਗੁਰਦਾਸਪੁਰ), ਹਰਪਾਲ ਸਿੰਘ ਖਡਿਆਲ(ਸੰਗਰੂਰ), ਸੰਦੀਪ ਸਿੰਘ ਰੁਪਾਲੋਂ (ਖੰਨਾ), ਮੰਨੂੰ ਜਿੰਦਲ (ਬਰਨਾਲਾ), ਮਹੀਪਾਲ ਸਿੰਘ ਭੂਲਣ, ਕੁਲਬੀਰ ਸਿੰਘ ਬੰਗਾ ਜ਼ਿਲ੍ਹਾ ਰੋਪੜ, ਰਣਧੀਰ ਸਿੰਘ (ਦਿੜ੍ਹਬਾ), ਰਣਬੀਰ ਸਿੰਘ ਦੇਹਲਾਂ (ਸੰਗਰੂਰ) ਅਤੇ ਮਨਜੀਤ ਸਿੰਘ (ਰਾਏਕੋਟ) ਸ਼ਾਮਿਲ ਕੀਤੇ ਗਏ ਹਨ|

Leave a Reply

Your email address will not be published. Required fields are marked *