ਸਾਂਈ ਬਾਬਾ ਦੇ ਸਮਾਧੀ ਦਿਵਸ ਸਬੰਧੀ ਸਮਾਗਮ 15 ਅਕਤੂਬਰ ਤੋਂ : ਕਮਲਦੀਪ

ਖਰੜ, 12 ਅਕਤੂਬਰ ( ਕੁਸ਼ਲ ਆਨੰਦ) ਖਰੜ ਦੀ ਸ਼ਿਵ ਸਾਂਈ ਮੰਦਰ ਸੇਵਾ ਸੰਮਤੀ ਵਲੋਂ ਸ੍ਰੀ ਸਾਂਈ ਬਾਬਾ ਦੇ ਸਮਾਧੀ ਨੂੰ 100 ਸਾਲ ਪੂਰੇ ਹੋਣ ਤੇ ਮਹਾ ਸਮਾਧੀ ਦਿਵਸ 15 ਅਕਤੂਬਰ ਤਂੋ 20 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਸਾਂਈ ਮੰਦਰ ਸੇਵਾ ਸੰਮਤੀ ਦੇ ਪ੍ਰਧਾਨ ਸ੍ਰੀ ਕਮਲਦੀਪ ਕਂਰਵਲ ਨੇ ਦੱਸਿਆ ਕਿ ਸਾਂਈ ਬਾਬਾ 15 ਅਕਤੂਬਰ 1918 ਨੂੰ ਦਸ਼ਹਿਰੇ ਵਾਲੇ ਦਿਨ ਸਮਾਧੀ ਵਿੱਚ ਲੀਨ ਹੋਏ ਸਨ ਅਤੇ ਸ਼ਿਵ ਸਾਂਈ ਸੇਵਾ ਸਮਿਤੀ ਨੇ ਇਸ ਮਹਾ ਸਮਾਧੀ ਦਿਵਸ ਮੌਕੇ 6 ਦਿਨਾਂ ਸਮਾਗਮ ਕਰਨ ਦਾ ਫੈਸਲਾ ਕੀਤਾ ਹੈ|
ਉਹਨਾਂ ਦੱਸਿਆ ਕਿ ਇਸ ਮੌਕੇ 15 ਅਕਤੂਬਰ ਨੂੰ ਸ਼ਹਿਰ ਵਿੱਚ ਸ਼ੋਭਾ ਯਾਤਰਾ ਅਤੇ ਬਾਬਾ ਦੀ ਪਾਲਕੀ ਅਤੇ ਸੁੰਦਰ ਝਾਂਕੀਆਂ ਦਾ ਆਯੋਜਨ ਹੋਵੇਗਾ, 20 ਅਕਤੂਬਰ ਨੂੰ ਸਾਂਈ ਸੰਧਿਆ ਕਰਵਾਈ ਜਾ ਰਹੀ ਹੈ, ਜਿਸ ਵਿੱਚ ਭਜਨ ਗਾਇਕ ਅਮਰਿੰਦਰ ਬੌਬੀ ਐਂਡ ਪਾਰਟੀ ਵਲੋਂ ਹਿੱਸਾ ਲਿਆ ਜਾਵੇਗਾ| ਇਸ ਮੌਕੇ ਦਿੱਲੀ ਦੇ ਪੇਂਟਰ ਸਾਂਈ ਰਤਨ ਰਾਜੇਸ਼ ਵੱਲੋਂ ਸਾਂਈ ਬਾਬਾ ਦੀ ਫੋਟੋ ਬਣਾਈ ਜਾਵੇਗੀ| ਇਸ ਮੌਕੇ ਇਕ ਲੱਕੀ ਡਰਾਅ ਵੀ ਨਿਕਾਲਿਆ ਜਾਵੇਗਾ ਅਤੇ ਸਾਂਈ ਬਾਬਾ ਨੂੰ ਛੱਪਣ ਭੋਗ ਲਗਾਇਆ ਜਾਵੇਗਾ ਤੇ ਰਾਤ ਨੂੰ ਸਾਂਈ ਬਾਬਾ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ|

Leave a Reply

Your email address will not be published. Required fields are marked *