ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰਜ ਮੰਚ ਵਲੋਂ ਨਿਗਮ ਚੋਣ ਲੜਣ ਦਾ ਫੈਸਲਾ

ਐਸ.ਏ.ਐਸ.ਨਗਰ, 5 ਸਤੰਬਰ (ਸ.ਬ.) ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰਜ ਮੰਚ ਦੇ ਸਿਆਸੀ ਵਿੰਗ ਵਲੋਂ ਨਗਰ  ਨਿਗਮ ਮੁਹਾਲੀ ਦੀ ਚੋਣ ਲੜਨ ਦਾ ਫੈਸਲਾ ਕੀਤਾ ਹੈ| ਇਸ ਸੰਬੰਧੀ ਮੰਚ ਵਲੋਂ ਚੋਣਾਂ ਦੀ ਤਿਆਰੀ ਨੂੰ ਮੁੱਖ ਰੱਖਦਿਆਂ ਛੋਟੇ ਛੋਟੇ ਗਰੁੱਪਾਂ ਵਿੱਚ ਮੀਟਿੰਗਾਂ ਕਰਕੇ  ਰਿਟਾਇਰੀ ਮੁਲਾਜ਼ਮਾਂ ਨੂੰ ਚੋਣਾਂ ਲੜਨ ਲਈ ਖੜ੍ਹੇ ਕਰਨ ਦਾ ਫੈਸਲਾ ਕੀਤਾ ਹੈ| 
ਇਸ ਸੰਬੰਧੀ ਸੈਕਟਰ 70 ਵਿਖੇ ਹੋਈ ਮੀਟਿੰਗ ਦੌਰਾਨ ਮੰਚ ਦੇ ਸਿਆਸੀ ਵਿੰਗ ਦੇ ਕਨਵੀਨਰ  ਅਮਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਪੰਜਾਬ ਦੀ ਸੱਤਾ ਸੰਭਾਲਣ ਵਾਲੀਆਂ ਸਿਆਸੀ ਪਾਰਟੀਆਂ ਇਕ ਦੂਜੀ ਪਾਰਟੀ ਨਾਲ ਅਦਲਾ ਬਦਲੀ ਕਰਕੇ ਸੱਤਾ ਸੰਭਾਲ  ਲੈਂਦੀਆਂ ਹਨ ਪਰੰਤੂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾਂਦਾ| 
ਮੀਟਿੰਗ ਵਿੱਚ ਸ਼੍ਰੀ ਬਲਜੀਤ ਸਿੰਘ ਇੰਜੀਨੀਅਰ, ਧਰਮ ਸਿੰਘ, ਕੁਲਬੀਰ ਸਿੰਘ ਸੈਣੀ, ਸਾਧੂ ਸਿੰਘ ਕੰਗ,ਸੁਰਮੱਖ ਸਿੰਘ, ਬਲਵਿੰਦਰ ਸਿੰਘ ਬੱਲੀ ਅਤੇ ਅਮਰ ਸਿੰਘ ਧਾਲੀਵਾਲ  ਹਾਜਿਰ ਸਨ|

Leave a Reply

Your email address will not be published. Required fields are marked *