ਸਾਂਝ ਕੇਂਦਰਾਂ ਦਾ 3400 ਕਿੱਲੋਂ ਰਿਕਾਰਡ ਨਸ਼ਟ ਕਰਵਾਇਆ
ਐਸ. ਏ. ਐਸ. ਨਗਰ, 20 ਜਨਵਰੀ (ਆਰ ਪੀ ਵਾਲੀਆ) ਜ਼ਿਲ੍ਹਾ ਐਸ. ਏ. ਐਸ. ਨਗਰ ਦੇ ਸਾਰੇ ਸਾਂਝ ਕੇਂਦਰਾਂ ਦਾ ਦਸੰਬਰ 2011 ਤੋਂ ਲੈ ਕੇ ਦਸੰਬਰ 2017 ਤੱਕ ਦਾ ਸਾਰਾ ਰਿਕਾਰਡ ਮੁਬਾਰਕਪੁਰ ਪੇਪਰ ਮਿੱਲ ਵਿਖੇ ਨਸ਼ਟ ਕਰਵਾਇਆ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਇੰਚਾਰਜ, ਪੰਜਾਬ ਪੁਲੀਸ ਸਾਂਝ ਕੇਂਦਰ ਸਬ ਇੰਸਪੈਕਟਰ ਖੁਸ਼ਵੰਤ ਕੌਰ ਨੇ ਦੱਸਿਆ ਕਿ ਪਹਿਲਾਂ ਇਸ ਰਿਕਾਰਡ ਨੂੰ ਜਲਾ ਦਿੱਤਾ ਜਾਂਦਾ ਸੀ ਪਰ ਹੁਣ ਪੇਪਰ ਮਿੱਲ ਵਾਲਿਆਂ ਨਾਲ ਗੱਲਬਾਤ ਕਰਕੇ ਇਸ ਰਿਕਾਰਡ ਨੂੰ ਨਸ਼ਟ ਕਰਨ ਲਈ ਪੇਪਰ ਮਿੱਲ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰਿਕਾਰਡ ਨੂੰ ਨਸ਼ਟ ਕਰਕੇ ਪੇਪਰ ਨੂੰ ਮੁੜ ਵਰਤੋਯੋਗ ਬਣਾ ਲਿਆ ਜਾਵੇਗਾ ਅਤੇ ਇਸ ਨਾਲ ਪੇਪਰ ਜਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਵੀ ਰੋਕਿਆ ਜਾ ਸਕੇਗਾ।
ਉਨ੍ਹਾਂ ਦੱਸਿਆ ਕਿ ਇਹ ਸਾਰੇ ਰਿਕਾਰਡ 3400 ਕਿੱਲੋ ਸੀ ਅਤੇ ਇਸ ਰਿਕਾਰਡ ਨੂੰ ਵੇਚਣ ਬਦਲੇ 37,400 ਰੁਪਏ ਦਾ ਚੈਕ ਮਿੱਲ ਵਲੋਂ ਉਨ੍ਹਾਂ ਨੂੰ ਸੌਪਿਆ ਗਿਆ ਹੈ, ਜਿਸਨੂੰ ਜ਼ਿਲ੍ਹਾ ਸਾਂਝ ਕੇਂਦਰ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਵੇਗਾ।