ਸਾਂਝ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਹਾ-ਸਲ ਕਰ ਸਕਦੀ ਹੈ ਆਮ ਪਬਲਿਕ : ਵਿਨੋਦ ਕੁਮਾਰ

ਪਟਿਆਲਾ, 26 ਅਗਸਤ (ਜਸਵਿੰਦਰ ਸੈਂਡੀ) ਸਾਂਝ ਕੇਦਰ ਥਾਣਾ ਲਾਹੋਰੀ ਗੇਟ ਪਟਿਆਲਾ ਦੇ ਇੰਚਾਰਜ ਐਸ. ਆਈ ਵਿਨੋਦ ਕੁਮਾਰ ਨੇ ਪੁਲੀਸ ਅਤੇ ਪਬਲਿਕ ਦੇ ਸਬੰਧਾਂ ਨੂੰ ਮਜਬੂਤ ਕਰਨ ਦੇ ਮੰਤਵ ਨਾਲ ਬਣਾਏ ਗਏ ਸਾਂਝ ਕੇਦਰਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ| 
ਉਹਨਾਂ ਦੱਸਿਆ ਕਿ ਪਬਲਿਕ ਦੀ ਭਲਾਈ ਲਈ ਥਾਣਿਆਂ ਵਿੱਚ ਸਾਂਝ ਕੇਦਰ ਬਣਾਏ ਗਏ ਹਨ ਅਤੇ ਆਮ ਪਬਲਿਕ ਇਹਨਾਂ ਸਾਂਝ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਬਿਨਾ ਕਿਸੇ ਦਬਾਓ ਹੇਠ ਹਾਸਲ ਕਰ ਸਕਦੀ ਹੈ|
ਉਹਨਾਂ ਕਿਹਾ ਕਿ ਇਹ ਸੇਵਾਵਾਂ ਜਿਵੇ ਕਿ  ਗੁੰਮਸ਼ੁਦਗੀ ਦੀ ਰਿਪੋਰਟ, ਪਾਸਪੋਰਟ ਵੈਰੀਫਿਕੇਸ਼ਨ, ਪੀ.ਸੀ.ਸੀ. ਵੈਰੀਫਿਕੇਸ਼ਨ, ਸਰਵਿਸ ਵੈਰੀਫਿਕੇਸ਼ਨ ਆਦਿ ਪਹਿਲਾਂ ਥਾਣਾ ਪੱਧਰ ਤੇ ਮੁਹਈਆ ਕਰਵਾਈਆਂ ਜਾਂਦੀਆਂ ਸਨ ਪਰ ਹੁਣ ਹੁਣ ਇਨ੍ਹਾਂ ਸਾਂਝ ਕੇਂਦਰਾਂ ਵਿੱਚ ਸਰਕਾਰ ਵੱਲੋਂ ਨਿਸ਼ਚਿਤ ਕੀਤੀ ਗਈ ਫੀਸ ਅਦਾ ਕਰਕੇ ਹਾਸਲ ਕੀਤੀਆਂ ਜਾ ਸਕਦੀਆਂ ਹਨ| 
ਉਹਨਾਂ ਕਿਹਾ ਕਿ ਸਾਂਝ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਂਵਾ ਹਾ-ਸਲ ਕਰਨ ਲਈ ਜਾਣਕਾਰੀ ਨਾ ਹੋਣ ਕਰਕੇ ਪੁਲੀਸ ਵਿਭਾਗ ਵੱਲੋਂ ਇਹਨਾ ਸਾਂਝ ਕੇਂਦਰਾਂ ਵਿੱਚ ਤਾਇਨਾਤ ਕੀਤੇ ਗਏ ਕਰਮਚਾਰੀਆ ਵੱਲੋਂ ਸਮੇਂ ਸਮੇਂ ਸਿਰ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *