ਸਾਂਝ ਕੇਂਦਰ ਕਮੇਟੀ ਦੀ ਮੀਟਿੰਗ ਹੋਈ
ਐਸ.ਏ.ਐਸ.ਨਗਰ, 30 ਜਨਵਰੀ (ਸ.ਬ.) ਸਬ-ਡਵੀਜਨ ਸਾਂਝ ਕੇਂਦਰ ਸਿਟੀ-2 ਮੁਹਾਲੀ ਵੱਲੋਂ ਵਧੀਕ ਡਾਇਰੈਕਟਰ ਜਨਰਲ ਪੁਲੀਸ ਕਮਿਊਨਿਟੀ ਅਫੇਰਜ ਡਵੀਜਨ, ਪੰਜਾਬ ਦੇ ਹੁਕਮਾ ਮੁਤਾਬਕ ਸਾਂਝ ਕੇਂਦਰ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਕਮੇਟੀ ਵਲੋਂ ਨਵੇਂ ਸੀਰੇ ਤੋਂ ਰਜਿਸਟਰੇਸ਼ਨ ਕਰਵਾਉਣ ਲਈ ਕਮੇਟੀ ਮੈਂਬਰਾ ਦੀਆਂ 2 ਪਾਸਪੋਰਟ ਸਾਇਜ ਫੋਟੋਆਂ ਅਤੇ ਰਿਹਾਇਸ਼ੀ ਪਤੇ ਦੀਆਂ ਫੋਟੋ ਕਾਪੀਆਂ ਤਸਦੀਕ ਕਰਵਾ ਕੇ ਹਾਸਿਲ ਕੀਤੀਆਂ ਗਈਆਂ।
ਮੀਟਿੰਗ ਵਿੱਚ ਕੋਵਿਡ-19 ਦੀ ਵੈਕਸੀਨੇਸ਼ਨ ਬਾਰੇ ਚੱਲ ਰਹੀਆਂ ਅਫਵਾਹਾਂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ ਅਤੇ ਨਵੀਂ ਕਮੇਟੀ ਵੱਲੋਂ ਮੈਡੀਕਲ ਕੈਂਪ, ਦੀਵਾਰ ਦੀ ਸਲ੍ਹਾਬ, ਨਵੇਂ ਪੌਦੇ ਲਗਾਏ ਜਾਣ, ਸਾਂਝ ਕਮੇਟੀ ਮੈਂਬਰਾਂ ਦੇ ਆਈ ਕਾਰਡ ਬਣਾਉਣ ਅਤੇ ਸਾਂਝ ਕੇਂਦਰ ਵਿੱਚ ਸਟਾਫ ਦੀ ਘਾਟ ਕਰਕੇ ਸੇਵਾਵਾਂ ਦੌਰਾਨ ਜਨਤਾ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਸਾਇਬਰ ਕ੍ਰਾਇਮ ਸਬੰਧੀ ਸੈਮੀਨਾਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਇੰਚਾਰਜ ਸਬ-ਡਵੀਜਨ ਸਿਟੀ-2 ਮੁਹਾਲੀ ਏ.ਐਸ.ਆਈ. ਦਵਿੰਦਰ ਸਿੰਘ ਨੇਗੀ, ਨਵੇਂ ਕਮੇਟੀ ਮੈਂਬਰ ਗੁਰਜੀਤ ਸਿੰਘ, ਹਰਭਜਨ ਸਿੰਘ, ਸੁਖਦੇਵ ਸਿੰਘ ਵਾਲੀਆ, ਸੰਜੀਵ ਭਾਰਤੀ, ਸਤਪਾਲ ਸਿੰਘ, ਕੁਲਦੀਪ ਸਿੰਘ, ਗੁਰਮੀਤ ਕੌਰ, ਸਤਵਿੰਦਰ ਸਿੰਘ, ਰਾਮਜੀਤ ਯਾਦਵ, ਦਵਿੰਦਰਪਾਲ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਹਰਚਰਨ ਸਿੰਘ, ਕਮਲਜੀਤ ਸਿੰਘ ਉੱਪਲ, ਡਿੰਪਲ ਸਬਰਵਾਲ ਅਤੇ ਸੀਨੀਅਰ ਸਿਪਾਹੀ ਭਰਪੂਰ ਸਿੰਘ, ਸੀਨੀਅਰ ਸਿਪਾਹੀ ਹਰਪ੍ਰੀਤ ਸਿੰਘ, ਸਿਪਾਹੀ ਖੂਸ਼ਕਰਨ ਸਿੰਘ ਅਤੇ ਮਹਿਲਾ ਸਿਪਾਹੀ ਪੂਜਾ ਰਾਣੀ, ਮਹਿਲਾ ਸੀਨੀਅਰ ਸਿਪਾਹੀ ਰਾਜਵਿੰਦਰ ਕੌਰ ਅਤੇ ਪਰਮਜੀਤ ਕੌਰ ਪਰਚਿਜਾ ਹਾਜਿਰ ਸਨ।