ਸਾਂਝ ਕੇਂਦਰ ਦੀ ਮਹੀਨਾਵਾਰ ਮੀਟਿੰਗ ਹੋਈ

ਐਸ ਏ ਐਸ ਨਗਰ, 16 ਜਨਵਰੀ (ਆਰ ਪੀ ਵਾਲੀਆ) ਸਾਂਝ ਕੇਂਦਰ ਫੇਜ 1 ਦੀ ਮਹੀਨਾਵਾਰ ਮੀਟਿੰਗ ਸਾਂਝ ਕੇਂਦਰ ਦੇ ਇੰਚਾਰਜ ਥਾਣੇਦਾਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਹੋਈ| ਇਸ ਮੀਟਿੰਗ ਵਿੱਚ ਜੁਰਮਾਂ ਨੂੰ ਘੱਟ ਕਰਨ, ਲੋਕਾਂ ਨੂੰ ਸਾਂਝ ਕੇਂਦਰਾਂ ਵਿਚ ਵਧੇਰੇ ਸਹੂਲਤਾਂ ਦੇਣ, ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦੂਰ ਕਰਨ, ਨਸ਼ੇ ਦੀ ਰੋਕਥਾਮ ਸਬੰਧੀ ਵਿਚਾਰ ਚਰਚਾ ਕੀਤੀ ਗਈ| ਇਸ ਮੌਕੇ ਏ ਐਸ ਆਈ ਸੁਰਿੰਦਰ ਕੁਮਾਰ, ਰਜਨੀਸ਼ ਕੁਮਾਰ, ਜੈ ਸਿੰਘ, ਗੁਰਨਾਮ ਸਿੰਘ, ਅਲਬੇਲ ਸਿੰਘ, ਐਨ ਪੀ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ, ਹਰਵਿੰਦਰ ਸਿੰਘ, ਸ਼ਵਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *