ਸਾਂਝ ਕੇਂਦਰ ਦੀ ਮੀਟਿੰਗ ਆਯੋਜਿਤ

ਐਸ.ਏ.ਐਸ.ਨਗਰ, 26 ਜੂਨ (ਆਰ.ਪੀ.ਵਾਲੀਆ) ਸਥਾਨਕ ਫੇਜ਼ 1 ਦੇ ਸਾਂਝ ਕੇਂਦਰ ਸਿਟੀ-1 ਮੁਹਾਲੀ ਵਿਖੇ ਏ.ਐਸ.ਆਈ. ਸੁਰਿੰਦਰ ਕੁਮਾਰ ਇੰਚਾਰਜ ਸਬ-ਡਵਿਜਨ ਸਾਂਝ ਕੇਂਦਰ ਅਤੇ ਸਾਂਝ ਕਮੇਟੀ ਦੇ ਮੈਂਬਰਾਂ ਵਲੋਂ ਨਸ਼ਾਖੋਰੀ ਅਤੇ ਨਾਜਾਇਜ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮੌਕੇ ਨਸ਼ਾ ਵਿਰੋਧੀ ਮੁਹਿੰਮ ਨੂੰ ਤੇਜ ਕਰਨ ਲਈ ਜਾਗਰੁਕਤਾ ਕੈਂਪ ਲਗਾਇਆ ਗਿਆ| 
ਇਸ ਮੌਕੇ ਏ.ਐਸ.ਆਈ. ਸਤਨਾਮ ਸਿੰਘ ਇੰਚਾਰਜ ਥਾਣਾ ਸਾਂਝ ਕੇਂਦਰ              ਫੇਜ਼ 1, ਡਾ. ਹਰਜਿੰਦਰ ਸਿੰਘ ਹੈਰੀ, ਕਰਨਦੀਪ ਸਿੰਘ, ਮਲਕੀਤ ਸਿੰਘ ਅਤੇ ਮੈਡਮ ਬਲੋਸਮ ਸਿੰਘ ਹਾਜਿਰ ਸਨ|
ਇਸੇ ਦੌਰਾਨ ਸਾਂਝ ਕੇਂਦਰ ਫੇਜ਼ 11 ਐਸਏਐਸ ਨਗਰ ਵਲੋਂ ਕਮੇਟੀ ਦਾ ਰੀਵਿਊ ਕੀਤਾ ਗਿਆ ਜਿਸ ਵਿੱਚ ਸੀ.ਪੀ.ਐਸ.ਸੀ. ਸਿਟੀ-2 ਮੁਹਾਲੀ ਦੇ ਅਕਾਊਂਟ ਵਿੱਚ ਗੁਰਜੀਤ ਸਿੰਘ ਅਤੇ ਹਰਭਜਨ ਸਿੰਘ ਦੀ ਥਾਂ ਅਜੀਤ ਸਿੰਘ ਅਤੇ ਪਰਮਜੀਤ ਕੌਰ ਦੇ ਨਾਮ ਨਾਮਜਦ ਕੀਤੇ ਗਏ ਹਨ| ਇਸਦੇ ਨਾਲ ਹੀ             ਛੇਤੀ ਹੀ ਨਵੇਂ ਮੈਂਬਰਾਂ ਦੀ ਚੋਣ ਵੀ ਕੀਤੀ ਜਾਵੇਗੀ|

Leave a Reply

Your email address will not be published. Required fields are marked *