ਸਾਂਝ ਕੇਂਦਰ ਨੇ ਸ਼ਾਸਤਰੀ ਮਾਡਲ ਸਕੂਲ ਵਿੱਚ ਸੈਮੀਨਾਰ ਕਰਵਾਇਆ

ਸਾਂਝ ਕੇਂਦਰ ਨੇ ਸ਼ਾਸਤਰੀ ਮਾਡਲ ਸਕੂਲ ਵਿੱਚ ਸੈਮੀਨਾਰ ਕਰਵਾਇਆ
ਐਸ ਏ ਐਸ ਨਗਰ, 18 ਜਨਵਰੀ (ਆਰ ਪੀ ਵਾਲੀਆ) ਸਥਾਨਕ ਸ਼ਾਸਤਰੀ ਮਾਡਲ ਸਕੂਲ ਫੇਜ 1 ਵਿਖੇ ਸਾਂਝ ਕੇਂਦਰ ਫੇਜ 1 ਵਲੋਂ ਥਾਣੇਦਾਰ ਬਲਜੀਤ ਸਿੰਘ ਇੰਚਾਰਜ ਸਾਂਝ ਕੇਂਦਰ ਦੀ ਅਗਵਾਈ ਵਿੱਚ ਸੈਮੀਨਾਰ ਕਰਵਾਇਆ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਵਲੋਂ ਸਕੂਲ ਦੇ ਬੱਚਿਆਂ ਨੂੰ ਮਾਤਾ ਪਿਤਾ ਦੀ ਸੇਵਾ ਕਰਨ, ਨਸ਼ਿਆਂ ਤੋਂ ਦੂਰ ਰਹਿਣ, ਸੋਚ ਬਦਲਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, 18 ਸਾਲ ਤੋਂ ਘੱਟ ਉਮਰ ਵਿੱਚ ਵਾਹਨ ਨਾ ਚਲਾਉਣ, ਮੋਬਾਇਲ ਤੋਂ ਦੂਰ ਰਹਿਣ, ਖੇਡਾਂ ਵਿੱਚ ਵੱਧ ਚੜ੍ਹ ਕੇ ਹਿਸਾ ਲੈਣ, ਧਰਮ ਸਥਾਨਾਂ ਵਿੱਚ ਜਾਣ ਅਤੇ ਧਾਰਮਿਕ ਸਮਾਗਮਾਂ ਵਿੱਚ ਭਾਗ ਲੈਣ, ਮਾਪਿਆਂ ਅਤੇ ਅਧਿਆਪਕਾਂ ਦਾ ਸਨਮਾਨ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ|
ਇਸ ਮੌਕੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਨਾਬਾਲਗ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ| ਇਸ ਮੌਕੇ ਏ ਐਸ ਆਈ ਸੁਰਿੰਦਰ ਸਿੰਘ, ਸ਼ਾਸਤਰੀ ਸਕੂਲ ਦੇ ਮੈਨੇਜਰ ਰਜਨੀਸ਼ ਕੁਮਾਰ, ਪ੍ਰਿੰਸੀਪਲ ਰੇਨੂੰ ਬਾਲ, ਰਾਮ ਕੁਮਾਰ, ਡਾ. ਹਰਜਿੰਦਰ ਹੈਰੀ, ਸੁਨੈਣਾ, ਜਸਵੰਤ ਸਿੰਘ ਸੋਹਲ ਵੀ ਮੌਜੂਦ ਸਨ|

Leave a Reply

Your email address will not be published. Required fields are marked *