ਸਾਂਝ ਕੇਂਦਰ ਫੇਜ਼ 1 ਦੇ ਮੁੱਖ ਲਾਂਘੇ ਤੇ ਉਸਾਰੀ ਗਈ ਦੀਵਾਰ ਹਟਾਉਣ ਦੀ ਮੰਗ

ਐਸ.ਏ.ਐਸ.ਨਗਰ, 14 ਅਗਸਤ (ਸ.ਬ.) ਸਾਂਝ ਕੇਂਦਰ ਫੇਜ਼ 1 ਦੇ ਮੁੱਖ ਲਾਂਘੇ ਤੇ ਉਸਾਰੀ ਗਈ ਦੀਵਾਰ ਦਾ ਮਾਮਲਾ ਭਖ ਗਿਆ ਹੈ ਅਤੇ ਸਾਂਝ              ਕੇਂਦਰ ਦੇ ਕਮੇਟੀ ਮੈਂਬਰਾਂ ਵਲੋਂ                          ਏ.ਡੀ.ਜੀ.ਪੀ. ਨੂੰ ਚਿੱਠੀ ਲਿਖ ਕੇ ਸਾਂਝ ਕੇਂਦਰ ਵਿੱਚ ਬਣਾਈ ਗਈ ਦੀਵਾਰ ਹਟਵਾਉਣ ਦੀ ਮੰਗ ਕੀਤੀ ਹੈ| 
ਏ ਡੀ ਜੀ ਪੀ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਂਝ  ਕੇਂਦਰ ਵਿੱਚ ਬਣੀ ਗ੍ਰੀਨ ਬੈਲਟ ਵਿੱਚ ਦੀਵਾਰ ਬਣਾ ਦਿੱਤੀ ਗਈ ਹੈ ਜਿਸ ਕਾਰਨ ਆਪਣੇ ਕੰਮਾਂ ਲਈ  ਸਾਂਝ ਕੇਂਦਰ ਵਿੱਚ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਕਾਰਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਉਲੰਘਣਾ ਹੁੰਦੀ ਹੈ| ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਕੋਰੋਨਾ ਕਾਲ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਅਤਿ ਜਰੂਰੀ ਹੈ ਪਰ ਇਸ ਦੀਵਾਰ ਕਾਰਨ ਥਾਂ ਦੀ ਕਮੀ ਹੋਣ ਨਾਲ ਲੋਕਾਂ ਨੂੰ ਸੱਮਸਿਆ ਪੇਸ਼ ਆਉਂਦੀ ਹੈ|  ਉਹਨਾਂ ਮੰਗ ਕੀਤੀ ਹੈ ਕਿ ਇਸ ਦੀਵਾਰ ਨੂੰ ਇੱਥੋਂ ਹਟਾਇਆ ਜਾਵੇ|

Leave a Reply

Your email address will not be published. Required fields are marked *