ਸਾਂਝ ਕੇਂਦਰ ਫੇਜ਼ 1 ਦੀ ਮਹੀਨਾਵਾਰ ਮੀਟਿੰਗ ਕੀਤੀ
ਐਸ.ਏ.ਐਸ.ਨਗਰ, 16 ਜਨਵਰੀ (ਸ.ਬ.) ਸਬ ਡਬੀਜਨ ਸਾਂਝ ਕੇਂਦਰ ਫੇਜ਼ 1 ਮੁਹਾਲੀ ਵਿਖੇ ਸਾਂਝ ਕੇਂਦਰ ਇੰਚਾਰਜ ਏ.ਐਸ.ਆਈ. ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਮਹੀਨਾਵਾਰ ਮੀਟਿੰਗ ਕੀਤੀ ਗਈ, ਜਿਸ ਵਿੱਚ ਕੋਰੋਨਾ ਵੈਕਸੀਨ ਸੰਬਧੀ ਆਮ ਪਬਲਿਕ ਵਿੱਚ ਫੈਲ ਰਹੀਆਂ ਅਫਵਾਹਾਂ ਬਾਰੇ ਲੋਕਾਂ ਨੂੰ ਜਾਗਰੁਕ ਕਰਨ ਲਈ ਵਿਚਾਰ ਕੀਤਾ ਗਿਆ।
ਇਸ ਮੌਕੇ ਸਾਂਝ ਕੇਂਦਰ ਦੇ ਰਿਕਾਰਡ ਨੂੰ ਏ. ਪੀ. ਪੇਪਰ ਮਿੱਲ ਡੇਰਾਬੱਸੀ ਵਿਖੇ ਤਲਫ ਕਰਨ ਸੰਬਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਠੰਡ ਦੇ ਮੌਸਮ ਦੌਰਾਨ ਪੈਣ ਵਾਲੀ ਧੁੰਦ ਕਾਰਨ ਹਾਦਸਿਆਂ ਦੇ ਰੋਕਥਾਮ ਲਈ ਵਾਹਨਾਂ ਤੇ ਰਿਫਲੈਕਟਰ ਲਗਾਉਣ ਲਈ ਲੋਕਾਂ ਨੂੰ ਜਾਗਰੁਕ ਕੀਤਾ ਗਿਆ। ਇਸ ਦੌਰਾਨ ਕਿਰਾਏਦਾਰਾਂ ਦੀ ਵੈਰੀਫਿਕੇਸ਼ਨਾਂ ਦੇ ਫਾਰਮ ਜਮਾਂ ਕਰਵਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਪ੍ਰਸਾਦ ਸ਼ਰਮਾ, ਕੁਲਜਿੰਦਰ ਕੌਰ, ਪਰਮਜੀਤ ਕੌਰ, ਕੈਲਾਸ਼ ਸ਼ਰਮਾ, ਹਰਬਿੰਦਰ ਸਿੰਘ, ਰਾਮ ਪ੍ਰਸਾਦ ਵਾਲੀਆ, ਬਚਨ ਸਿੰਘ, ਸੀਨੀਅਰ ਸਿਪਾਹੀ ਵਿਕਰਮ ਸਿੰਘ, ਸੀਨੀਅਰ ਸਿਪਾਹੀ ਜਸਵਿੰਦਰ ਸਿੰਘ ਅਤੇ ਸਿਪਾਹੀ ਅਭਿਸ਼ੇਕ ਸ਼ਰਮਾ ਮੌਜੂਦ ਸਨ।