ਸਾਂਝ ਕੇਂਦਰ ਵਿਖੇ ਮਹੀਨਾਵਾਰ ਮੀਟਿੰਗ ਕੀਤੀ

ਐਸ.ਏ.ਐਸ ਨਗਰ, 12 ਅਕਤੂਬਰ (ਸ.ਬ.) ਸਾਂਝ ਕੇਂਦਰ ਸਿਟੀ 1 ਮੁਹਾਲੀ ਦੇ ਥਾਣੇਦਾਰ ਸੁਰਿੰਦਰ ਕੁਮਾਰ ਵਲੋਂ ਸੋਸਾਇਟੀ ਦੇ ਮੈਂਬਰਾਂ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ| ਇਸ ਮੀਟਿੰਗ ਵਿੱਚ ਸਾਂਝ ਕੇਂਦਰ ਦੀਆਂ ਸਰਵਿਸਾਂ ਸੰਬਧੀ ਲੋਕਾਂ ਨੂੰ ਜਾਗਰੂਕ ਕਰਨ ਸੰਬਧੀ ਅਤੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕਰਵਾਉਣ ਸਬੰਧੀ ਜਾਗਰੂਕ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ|
ਇਸ ਮੀਟਿੰਗ ਵਿੱਚ ਕਮੇਟੀ ਮੈਂਬਰਾਂ ਲਈ ਮੈਂਬਰਸ਼ਿਪ ਕਾਰਡ ਬਨਾਉਣ ਸੰਬਧੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਲੋੜ ਪੈਣ ਤੇ ਇਨ੍ਹਾਂ ਦਾਇਸਤੇਮਾਲ ਕੀਤਾ ਜਾ ਸਕੇ| ਇਸ ਮੌਕੇ ਅਮਰਜੀਤ ਸਿੰਘ ਪਟਿਆਲਵੀ, ਸਵਰਨ ਸਿੰਘ ਬੈਦਵਾਣ, ਐਨ.ਪੀ. ਸਿੰਘ, ਹਰਜਿੰਦਰ ਸਿੰਘ ਹੈਰੀ, ਆਰ.ਪੀ.ਵਾਲੀਆ ਅਤੇ ਪੀ.ਐਸ. ਵਿਰਦੀ ਵੀ ਹਾਜਿਰ ਸਨ| 

Leave a Reply

Your email address will not be published. Required fields are marked *