ਸਾਂਝ ਕੇਂਦਰ ਵਿਖੇ ਮੀਟਿੰਗ ਦਾ ਆਯੋਜਨ

ਐਸ.ਏ.ਐਸ ਨਗਰ, 25 ਮਈ (ਆਰ.ਪੀ.ਵਾਲੀਆ) ਫੇਜ਼ 1 ਦੇ ਸਾਂਝ ਕੇਂਦਰ ਵਿੱਚ ਅੱਜ ਏ.ਐਸ.ਆਈ ਸੁਰਿੰਦਰ ਕੁਮਾਰ ਦੀ ਅਗਵਾਈ ਵਿੱਚ ਕਮੇਟੀ ਮੈਂਬਰ ਸ੍ਰੀਮਤੀ ਬਲੌਸਮ ਸਿੰਘ, ਪੈਰਾ ਲੀਗਲ ਵਲਟੀਅਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਮਹੀਨਾਵਾਰ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸੱਮਸਿਆਵਾਂ ਤੇ ਵਿਚਾਰ ਕੀਤਾ ਗਿਆ|
ਇਸ ਮੀਟਿੰਗ ਵਿੱਚ ਸਾਂਝ ਕੇਂਦਰ ਦੀਆਂ ਸੇਵਾਵਾਂ ਬਾਰੇ ਲੋਕਾਂ ਨੂੰ ਹੋਰ ਜਾਗਰੂਕ ਕਰਨ ਅਤੇ ਮੋਬਾਈਲ ਐਪ ਸ਼ਕਤੀ ਐਪ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ| ਇਸ ਤੋਂ ਇਲਾਵਾ ਕਈ ਸੱਮਸਿਆਵਾਂ ਜਿਸ ਵਿੱਚ ਸ਼ਹਿਰ ਵਿੱਚ ਵੱਡੀ ਗਿਣਤੀ ਤੇ ਚੱਲਦੇ ਪੀ.ਜੀ ਦੇ ਕਿਰਾਏਦਾਰਾਂ ਦਾਵੈਰੀਫਿਕੇਸ਼ਨ ਦੇਣ ਬਾਰੇ, ਦਿਨੋਂ-ਦਿਨ ਨੌਜਵਾਨਾਂ ਵਿੱਚ ਵੱਧਦੇ ਨਸ਼ਿਆ ਦੇ ਰੁਝਾਨ ਤੇ ਕਾਬੂ ਕਰਨ ਬਾਰੇ, ਸ਼ਹਿਰ ਦੀ ਪੁਲੀਸ ਹੈਲਪਲਾਈਨ ਨੰਬਰ ਦੀ ਅਸੁਵਿਧਾ ਲਈ, ਵੱਡੀ ਗਿਣਤੀ ਵਿੱਚ ਸ਼ਹਿਰ ਵਿੱਚ ਆਵਾਜਾਈ ਦੀ ਸੱਮਸਿਆਂ ਅਤੇ ਪਾਰਕਿੰਗ ਲਈ, ਸੜਕਾਂ ਤੇ ਲੱਗਦੀਆਂ ਨਾਜਾਇਜ਼ ਰੇਹੜੀਆਂ ਕਾਰਨ ਜਾਮ ਦੀ ਸਥਿਤੀ ਤੋਂ ਨਿਪਟਣ ਲਈ ਅਤੇ ਜਿਨਾਂ ਰੇਹੜੀ ਵਾਲਿਆ ਵਲੋਂ ਆਪਣੀਆਂ ਰੇਹੜੀਆਂ ਤੇ ਸਕੂਟਰ ਜਾਂ ਮੋਟਰਸਾਈਕਲ ਦੇ ਇੰਜਨ ਲਗਾਏ ਜਾਂਦੇ ਹਨ ਜਿਸ ਕਾਰਨ ਹਾਦਸੇ ਵਾਪਰਦੇ ਹਨ ਉਨ੍ਹਾਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ|
ਇਸ ਮੀਟਿੰਗ ਵਿੱਚ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਆਮ ਜਨਤਾ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਤਾਂ ਜੋ ਇਨ੍ਹਾਂ ਸਭ ਸੱਮਸਿਆਵਾਂ ਤੇ ਕਾਬੂ ਪਾਇਆ ਜਾ ਸਕੇ| ਇਸ ਮੌਕੇ ਕਮੇਟੀ ਮੈਂਬਰ ਰਾਜਿੰਦਰ ਸ਼ਰਮਾ ਕੌਸਲਰ ਫੇਜ਼-1 ਮੁਹਾਲੀ, ਗੁਰਮੁੱਖ ਸਿੰਘ ਸੋਹਲ, ਹਰਭਿੰਦਰ ਸਿੰਘ ਸੈਣੀ, ਸਵਰਨ ਸਿੰਘ ਬੈਦਵਾਨ, ਮਨਜੀਤ ਕੌਰ, ਅਮਰਜੀਤ ਸਿੰਘ, ਗਿਆਨ ਸਿੰਘ, ਜੈ ਸਿੰਘ, ਜਸਵੰਤ ਸਿੰਘ, ਹਰਜਿੰਦਰ ਸਿੰਘ ਕੌਂਸਲਰ, ਜਸਵੀਰ ਸਿੰਘ, ਗੁਰਨਾਮ ਸਿੰਘ, ਪਰਵੀਨ ਕੂਪਰ, ਡਾ. ਹਰਜਿੰਦਰ ਹੈਰੀ, ਅੰਬੀਕਾ ਅਗਨੀਹੋਤਰੀ ਅਤੇ ਹੋਰ ਮੈਂਬਰ ਸ਼ਾਮਲ ਸਨ|

Leave a Reply

Your email address will not be published. Required fields are marked *