ਸਾਂਝ ਕੇਂਦਰ ਸਿਟੀ-1 ਫੇਜ਼ 1 ਮੁਹਾਲੀ ਦੀ ਸਾਂਝ ਸੁਸਾਇਟੀ ਦਾ ਮੁੜ ਗਠਨ ਕੀਤਾ

ਐਸ.ਏ.ਐਸ. ਨਗਰ, 27 ਜੂਨ (ਆਰ.ਪੀ.ਵਾਲੀਆ) ਸਬ-ਡਵੀਜ਼ਨ ਸਾਂਝ ਕੇਂਦਰ ਸਿਟੀ-1 ਫੇਜ਼ 1 ਮੁਹਾਲੀ ਵਿਖੇ ਇੰਚਾਰਜ ਸਬ-ਡਵੀਜਨ ਸਾਂਝ ਕੇਂਦਰ ਸਿਟੀ-1 ਵਲੋਂ ਸਾਂਝ ਸੁਸਾਇਟੀ ਦਾ ਮੁੜ ਗਠਨ ਕੀਤਾ ਗਿਆ| ਇਸ ਮੌਕੇ ਇੰਚਾਰਜ ਥਾਣਾ ਸਾਂਝ ਕੇਂਦਰ ਫੇਜ਼ 1 ਏ.ਐਸ.ਆਈ. ਸਤਨਾਮ ਸਿੰਘ ਅਤੇ ਇੰਚਾਰਜ ਥਾਣਾ ਸਾਂਝ ਕੇਂਦਰ ਨਵਾਂ ਗਰਾਂਊ ਏ.ਐਸ.ਆਈ ਬਲਵਿੰਦਰ ਸਿੰਘ ਹਾਜਿਰ ਸਨ| 
ਨਵੇਂ ਚੁਣੇ ਮੈਂਬਰਾਂ ਵਿੱਚ ਸਾਬਕਾ ਕੌਂਸਲਰ ਰਾਜਿੰਦਰ ਪ੍ਰਸ਼ਾਦ ਸ਼ਰਮਾ, ਹਰਬਿੰਦਰ ਸਿੰਘ ਸੈਣੀ, ਮਿਸ. ਬਲੋਸਮ ਸਿੰਘ, ਐਸ. ਪੀ. ਐਸ.ਵਿਰਦੀ, ਅਮਰਜੀਤ ਸਿੰਘ, ਗਿਆਨ ਸਿੰਘ, ਹਰਜਿੰਦਰ ਸਿੰਘ, ਜਸਬੀਰ ਸਿੰਘ, ਗੁਰਚਰਨ ਸਿੰਘ, ਸਵਰਣ ਸਿੰਘ ਬੈਦਵਾਣ, ਐਨ.ਪੀ. ਸਿੰਘ, ਗੁਰਨਾਮ ਸਿੰਘ, ਕਰਨਦੀਪ ਸਿੰਘ, ਬਚਨ ਸਿੰਘ, ਹਰਜੋਤ ਸਿੰਘ, ਗੁਰਮੁੱਖ ਸਿੰਘ, ਅਜੀਤਪਾਲ ਸਿੰਘ ਸ਼ਾਮਿਲ ਹਨ|
ਇਸ ਮੌਕੇ ਸਾਂਝ ਕੇਂਦਰ ਦੇ ਕਰਮਚਾਰੀਆਂ ਵਲੋਂ ਕੋਰੋਨਾ ਮਾਹਾਂਮਾਰੀ ਤੋਂ ਬਚਾਓ ਲਈ ਕੋਵਾ ਐਪ ਦੀ ਜਾਣਕਾਰੀ ਦਿੱਤੀ ਗਈ ਅਤੇ ਹਾਜਿਰ ਵਿਅਕਤੀਆਂ ਨੂੰ ਇਹ ਐਪ ਡਾਊਨਲੋਡ ਵੀ ਕਰਵਾਈ ਗਈ| ਇਸਦੇ ਨਾਲ ਹੀ ਇਸ ਮਾਹਾਂਮਾਰੀ ਤੋਂ ਬਚਾਓ ਲਈ ਵਿਸ਼ੇਸ਼ ਤੌਰ ਤੇ ਸਾਫ ਸਫਾਈ ਰੱਖਣ ਤੇ ਵੀ ਜੋਰ ਦਿੱਤਾ ਗਿਆ|
ਇਸ ਦੌਰਾਨ ਆਲ ਇੰਡੀਆਂ ਸਿੱਖ ਸੰਗਤ ਜਿਲ੍ਹਾ ਮੁਹਾਲੀ ਪੰਜਾਬ ਦੇ ਪ੍ਰਧਾਨ ਬਚਨ ਸਿੰਘ ਅਤੇ ਆਰ.ਪੀ. ਸ਼ਰਮਾ ਵਲੋਂ ਕੋਰੋਨਾ ਮਾਹਾਂਮਾਰੀ ਦੌਰਾਨ ਤਨਦੇਹੀ ਨਾਲ ਡਿਊਟੀਆਂ ਨਿਭਾਉਣ ਵਾਲੇ ਸਾਂਝ ਕੇਂਦਰ ਦੇ ਕਰਮਚਾਰੀਆਂ ਨੂੰ ਮੰਮੈਟੋਂ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਗਿਆ|

Leave a Reply

Your email address will not be published. Required fields are marked *