ਸਾਇਨਾ ਨੇਹਵਾਲ ਚੋਟੀ ਦੇ 10 ਤੋਂ ਬਾਹਰ, ਸ਼੍ਰੀਕਾਂਤ ਅੱਠਵੇਂ ਸਥਾਨ ਉਤੇ

ਨਵੀਂ ਦਿੱਲੀ, 10 ਅਗਸਤ (ਸ.ਬ.) ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਸਾਇਨਾ ਨੇਹਵਾਲ ਚੋਟੀ ਦੇ 10 ਤੋਂ ਬਾਹਰ ਹੋ ਗਈ, ਜਦਕਿ ਕਿਦਾਂਬੀ ਸ਼੍ਰੀਕਾਂਤ ਦੋ ਸਥਾਨ ਦੇ ਨੁਕਸਾਨ ਤੋਂ ਜਾਰੀ ਨਵੀਨਤਮ ਬੀ. ਡਬਲਿਊ. ਐਫ. ਸਿੰਗਲ ਰੈਂਕਿੰਗ ਵਿੱਚ ਅੱਠਵੇਂ ਸਥਾਨ ਉਤੇ ਹੈ| ਸਾਇਨਾ ਇਕ ਸਥਾਨ ਦੇ ਨੁਕਸਾਨ ਤੋਂ 11ਵੇਂ ਸਥਾਨ ਉਤੇ ਹੈ|
ਵਿਸ਼ਵ ਚੈਂਪੀਅਨਸ਼ਿਪ ਵਿੱਚ ਲਗਾਤਾਰ ਦੂਜਾ ਚਾਂਦੀ ਦਾ ਤਮਗਾ ਜਿੱਤਣ ਵਾਲੀ ਪੀਵੀ ਸਿੰਧੂ ਤੀਜੇ ਸਥਾਨ ਉਤੇ ਕਾਇਮ ਹੈ| ਦੂਜੇ ਦੌਰ ਦੀ ਹਾਰ ਝੱਲਣ ਵਾਲੇ ਐਚ.ਐਸ. ਪ੍ਰਣਯ ਦਾ 11ਵਾਂ ਸਥਾਨ ਕਾਇਮ ਹੈ| ਵਿਸ਼ਵ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ ਵਿੱਚ ਥਾਂ ਬਣਾਉਣ ਵਾਲੇ ਬੀ. ਸਾਈ ਪ੍ਰਣੀਤ ਦੋ ਸਥਾਨ ਦੇ ਫਾਇਦੇ ਤੋਂ 24ਵੇਂ ਸਥਾਨ ਉਤੇ ਹੈ ਜਦਕਿ 21 ਵੇਂ ਸਥਾਨ ਉਤੇ ਕਾਬਿਜ਼ ਸਮੀਰ ਵਰਮਾ ਨੂੰ ਦੋ ਸਥਾਨ ਦਾ ਨੁਕਸਾਨ ਚੁਕਣਾ ਪਿਆ ਹੈ|
ਅਸ਼ਵਨੀ ਪੇਨੱਪਾ ਅਤੇ ਸਤਵਿਕਸਾਈਰਾਜ ਰੰਕੀਰੈਡੀ ਦੀ ਮਿਸ਼ਰਿਤ ਯੁਗਲ ਜੋੜੀ 12ਵੇਂ ਸਥਾਨ ਦੀ ਲੰਬੀ ਛਲਾਂਗ ਦੇ ਨਾਲ ਕਰੀਅਰ ਦੀ ਸਰਵਸ੍ਰੇਸ਼ਠ 28ਵੀਂ ਰੈਂਕਿੰਗ ਉਤੇ ਪਹੁੰਚ ਗਈ ਹੈ|

Leave a Reply

Your email address will not be published. Required fields are marked *