ਸਾਇੰਸ ਤੇ ਸਮਾਜਿਕ ਸਿੱਖਿਆ ਵਿਸ਼ਿਆਂ ਸਬੰਧੀ ਪ੍ਰਦਰਸ਼ਨੀ ਲਗਾਈ

ਐਸ ਏ ਐਸ ਨਗਰ, 21 ਜੁਲਾਈ (ਸ.ਬ.) ਅੱਜ ਸੈਕਟਰ-70 ਸੌਪਿੰਨਸ਼ ਸਕੂਲ ਵਿਖੇ ਸਾਇੰਸ ਤੇ ਸਮਾਜਿਕ ਸਿੱਖਿਆ ਵਿਸ਼ਿਆਂ ਤੇ ਅਧਾਰਿਤ ਪ੍ਰਦਰਸ਼ਨੀ ਲਗਾਈ ਗਈ| ਇਸ ਦੌਰਾਨ ਪੰਜਾਬ ਦਾ ਇਤਿਹਾਸ ਮੁੱਖ ਆਕਰਸ਼ਣ ਰਿਹਾ| ਇਸ ਪ੍ਰਦਰਸ਼ਨੀ ਵਿੱਚ ਪੰਜਾਬੀ ਵਿਰਸਾ,ਪੰਜਾਬੀ ਲੋਕ ਸਾਹਿਤ, ਪੰਜਾਬੀ ਭਾਸ਼ਾ ਵਿੱਚ ਸਮੇਂ ਦੇ ਨਾਲ ਆਏ ਬਦਲਾਅ ਤੇ ਮਸ਼ੀਨੀਕਰਨ ਵਿੱਚ ਕੀਤੀ ਤਰੱਕੀ ਤੇ ਮਾਡਲਾਂ ਰਾਹੀਂ ਵਿਸ਼ੇਸ਼ ਝਾਤ ਪਾਈ ਗਈ|
ਪ੍ਰਦਰਸ਼ਨੀ ਦੌਰਾਨ ਪੰਜਾਬੀ ਵਿਰਾਸਤ ਦੀ ਧਰੋਹਰ ਸਿੱਖ ਇਤਿਹਾਸ, ਗੁਰਦੁਆਰੇ, ਤਿਉਹਾਰਾਂ ਤੇ ਪੰਜਾਬੀ ਪਹਿਰਾਵੇ ਨੂੰ ਦਰਸਾਉਂਦੇ ਮਾਡਲ ਖਿੱਚ ਦਾ ਕੇਂਦਰ ਬਣੇ ਰਹੇ| ਇਸ ਵਿੱਚ ਭਾਰਤ ਵਿੱਚ ਚਲਦੇ ਪੁਰਾਤਨ ਸਿੱਕਿਆਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ| 1957 ਈ: ਤੋਂ 1964ਈ:ਤੱਕ ਚਲਦੇ ਸਿੱਕੇ ਆਨਾ, ਦੁਆਨੀ ਨਵਾਂ ਪੈਸਾ, ਦੁੱਕੀ, ਤਿੱਕੀ, ਬਾਰੇ ਬੱਚਿਆਂ ਨੇ ਦਰਸ਼ਕਾਂ ਨੂੰ ਦੱਸਿਆ| ਪੰਜ ਪੈਸੇ, ਦਸ ਪੈਸੇ ਜੋ 1968 ਈ:ਦੀ ਭਾਰਤੀ ਕਰੰਸੀ ਦਾ ਹਿੱਸਾ ਸੀ| ਬੱਚਿਆਂ ਨੇ ਇਸ ਜਾਣਕਾਰੀ ਨੂੰ ਵੀ ਦਰਸ਼ਕਾਂ ਨਾਲ ਸਾਂਝਾ ਕੀਤਾ|
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਵੈ-ਅਧਿਐਨ, ਆਤਮ ਵਿਸ਼ਵਾਸ ਤੇ ਉਹਨਾਂ ਵਲੋਂ ਪ੍ਰਾਪਤ ਕੀਤੀ ਜਾ ਰਹੀ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨਾ ਸੀ|

Leave a Reply

Your email address will not be published. Required fields are marked *