ਸਾਈਕਲਾਂ ਤੇ ਦਫਤਰ ਪੁੱਜੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਅਤੇ ਅਧਿਕਾਰੀ

ਚੰਡੀਗੜ੍ਹ, 7 ਮਾਰਚ (ਸ.ਬ.) ਚੰਡੀਗੜ੍ਹ ਨਗਰ ਨਿਗਮ ਨੇ ਫੈਸਲਾ ਲਿਆ ਸੀ ਕਿ ਨਿਗਮ ਦੇ ਸਾਰੇ ਕਰਮਚਾਰੀ ਅਤੇ ਅਧਿਕਾਰੀ ਹਰ ਬੁੱਧਵਾਰ ਨੂੰ ਸਾਈਕਲ ਤੇ ਹੀ ਦਫਤਰ ਆਉਣਗੇ ਜਾਂ ਫਿਰ ਪਬਲਿਕ ਟਰਾਂਸਪੋਰਟ ਰਾਹੀਂ ਪੁੱਜਣਗੇ| ਇਸ ਫੈਸਲੇ ਦੇ ਲਾਗੂ ਹੋਣ ਦੇ ਪਹਿਲੇ ਬੁੱਧਵਾਰ ਨੂੰ ਹੀ ਇਸ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ| ਅੱਜ ਚੰਡੀਗੜ੍ਹ ਦੇ ਮੇਅਰ ਵੀ ਸਾਈਕਲ ਤੇ ਹੀ ਦਫਤਰ ਪੁੱਜੇ|
ਇਸ ਤੋਂ ਇਲਾਵਾ ਅਧਿਕਾਰੀ ਅਤੇ ਕਰਮਚਾਰੀ ਭਾਵੇਂ ਹੀ ਕੁਝ ਲੇਟ ਹੋ ਗਏ ਪਰ ਸਭ ਹੀ ਜਾਂ ਤਾਂ ਸਾਈਕਲ ਜਾਂ ਫਿਰ ਪਬਲਿਕ ਟਰਾਂਸਪੋਰਟ ਰਾਹੀਂ ਹੀ ਦਫਤਰ ਪੁੱਜੇ| ਜ਼ਿਕਰਯੋਗ ਹੈ ਕਿ ਨਿਗਮ ਨੇ ਇਹ ਫੈਸਲਾ ਇਕ ਤਾਂ ਸਰਕਾਰ ਤੇ ਵਿੱਤੀ ਬੋਝ ਘਟਾਉਣ ਲਈ, ਪ੍ਰਦੂਸ਼ਣ ਘਟਾਉਣ ਲਈ ਅਤੇ ਕਰਮਚਾਰੀਆਂ ਦੀ ਫਿੱਟਨੈਸ ਲਈ ਲਿਆ ਗਿਆ ਹੈ|

Leave a Reply

Your email address will not be published. Required fields are marked *