ਸਾਈਕਲ ਨਾਲ ਵੱਖ -ਵੱਖ  ਮੁਲਕਾਂ ਦੀ ਯਾਤਰਾ ਕਰਕੇ ਮਹਾਤਮਾ ਗਾਂਧੀ ਦੇ ਸੁਨੇਹੇ ਵੰਡ ਰਿਹਾ ਹੈ ਦਨਯਾਨੇਸ਼ਵਰ  

ਸਿੰਗਾਪੁਰ, 16 ਜੂਨ (ਸ.ਬ.) ਇਕ ਭਾਰਤੀ ਵਰਕਰ ਨੇ ਮਹਾਤਮਾ ਗਾਂਧੀ ਦੇ ਸੰਦੇਸ਼ ਸਕੂਲੀ ਬੱਚਿਆਂ ਤੱਕ ਪਹੁੰਚਾਉਣ ਲਈ ‘ਪੇਡਲਿੰਗ ਫਾਰ ਪੀਸ’ ਪ੍ਰੋਗਰਾਮ ਸ਼ੁਰੂ ਕੀਤਾ ਹੈ| ਇਸ ਪ੍ਰੋਗਰਾਮ ਤਹਿਤ ਉਹ ਤਿੰਨ ਸਾਲ ਤੱਕ ਸਾਈਕਲ ਦੁਆਰਾ ਯਾਤਰਾ ਕਰਕੇ ਇਹ ਮੁਹਿੰਮ ਪੂਰੀ ਕਰੇਗਾ| ਦਨਯਾਨੇਸ਼ਵਰ ਯੇਵਾਤਕਰ ਨੇ ਦੱਸਿਆ ਕਿ ਉਸ ਨੇ ਆਪਣੇ ਵੈਸ਼ਵਿਕ ਸਾਈਕਲਿੰਗ ਮੁਹਿੰਮ ਦੀ 70,000 ਕਿਲੋਮੀਟਰ ਦੀ ਯਾਤਰਾ ਵਿੱਚੋਂ 8,642 ਕਿਲੋਮੀਟਰ ਦੀ ਯਾਤਰਾ ਪੂਰੀ ਕਰ ਲਈ ਹੈ| ਉਨ੍ਹਾਂ ਦੀ ਇਹ ਮੁਹਿੰਮ ਪਾਕਿਸਤਾਨ ਵਿੱਚ ਸਾਲ 2019 ਵਿੱਚ ਦੋ ਅਕਤੂਬਰ ਨੂੰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਤੇ ਖਤਮ ਹੋਵੇਗੀ|
ਯੇਵਾਤਕਰ ਕੋਲ ਇਤਿਹਾਸ ਵਿਸ਼ੇ ਵਿੱਚ ਬੀ. ਏ. ਦੀ ਡਿਗਰੀ ਹੈ| ਯੇਵਾਤਕਰ ਨੇ ਦੱਸਿਆ ਕਿ ਉਸ ਨੇ ਪਿਛਲੇ ਅੱਠ ਮਹੀਨਿਆਂ ਵਿੱਚ ਭਾਰਤ-ਚੀਨ ਅਤੇ ਆਸਿਆਨ ਦੀ ਯਾਤਰਾ ਕੀਤੀ ਹੈ| ਇਸ ਯਾਤਰਾ ਦੌਰਾਨ ਉਸ ਦੀ ਮੁਲਾਕਾਤ ਚੰਗੇ ਵਿਅਕਤੀਆਂ ਨਾਲ ਹੋਈ| ਇਨ੍ਹਾਂ ਵਿਅਕਤੀਆਂ ਨੇ ਬਹੁਤ ਗਰਮਜੋਸ਼ੀ ਨਾਲ ਉਸ ਦਾ ਸਵਾਗਤ ਕੀਤਾ ਅਤੇ ਉਸ ਨੂੰ ਮਹਾਤਮਾ ਗਾਂਧੀ ਬਾਰੇ ਆਪਣੇ ਵਿਚਾਰ ਅਤੇ ਜਾਣਕਾਰੀ ਸਾਂਝੀ ਕਰਨ ਦਾ ਮੌਕਾ ਦਿੱਤਾ|
ਥਾਈਲੈਂਡ ਅਤੇ ਮਲੇਸ਼ੀਆ ਦੇ ਗੁਰਦੁਆਰਿਆਂ ਵਿੱਚ ਵੀ ਯੇਵਾਤਕਰ ਦਾ ਸਵਾਗਤ ਕੀਤਾ ਗਿਆ| ਯੇਵਾਤਕਰ ਮੁਤਾਬਕ ਇੱਕਲੇ ਸਾਈਕਲ ਤੇ ਯਾਤਰਾ ਕਰਨਾ ਚੁਣੌਤੀ ਪੂਰਨ ਹੈ ਪਰ ਕਈ ਅਜਿਹੇ ਪਲ ਵੀ ਆਏ ਜਦੋਂ ਅਧਿਆਪਕਾਂ ਨੇ ਉਸ ਨੂੰ ਸਕੂਲਾਂ ਅਤੇ ਆਪਣੇ ਘਰਾਂ ਵਿੱਚ ਰੁੱਕਣ ਦਾ ਮੌਕਾ ਦਿੱਤਾ ਕਿਉਂਕਿ ਉਹ ਉਸ ਦੇ ਮਿਸ਼ਨ ਨੂੰ ਸਮਝਦੇ ਸਨ|
ਯੇਵਾਤਕਰ ਮਹਾਰਾਸ਼ਟਰ ਦੇ ਵਰਧਾ ਦੇ ਸੇਵਾਗ੍ਰਾਮ ਆਸ਼ਰਮ ਦੇ ਰਹਿਣ ਵਾਲੇ ਹਨ| ਇੱਥੋਂ ਹੀ ਮਹਾਤਮਾ ਗਾਂਧੀ ਨੇ ਅੰਗਰੇਜਾਂ ਵਿਰੁੱਧ ‘ਭਾਰਤ ਛੱਡੋ ਅੰਦੋਲਨ’ ਦੀ ਸ਼ੁਰੂਆਤ ਕੀਤੀ ਸੀ|    ਯੇਵਾਤਕਰ ਇਕ ਦਿਨ ਵਿੱਚ 120 ਕਿਲੋਮੀਟਰ ਦੀ ਯਾਤਰਾ ਕਰਦੇ ਹਨ ਅਤੇ ਪੰਜ ਸਕੂਲਾਂ ਨਾਲ ਗੱਲਬਾਤ ਕਰਦੇ ਹਨ| ਉਹ ਸਥਾਨਕ ਲੋਕਾਂ ਨਾਲ ਗੱਲ ਕਰਨ ਲਈ ਗੂਗਲ ਟ੍ਰਾਂਸਲੇਟ ਦੀ ਵਰਤੋਂ ਕਰਦਾ ਹੈ| ਯੇਵਾਤਕਰ ਨੇ ਦੱਸਿਆ ਕਿ ਅਗਲੇ ਹਫਤੇ ਉਹ ਸਿੰਗਾਪੁਰ ਜਾਣ ਵਾਲਾ ਹੈ ਅਤੇ ਇਸ ਮਗਰੋਂ ਇੰਡੋਨੇਸ਼ੀਆ, ਤਾਈਵਾਨ, ਚੀਨ, ਕੋਰੀਆ ਅਤੇ ਜਾਪਾਨ ਦੀ ਯਾਤਰਾ ਕਰੇਗਾ|

Leave a Reply

Your email address will not be published. Required fields are marked *