ਸਾਉਣੀ ਸੀਜ਼ਨ ਵਿੱਚ ਮੰਡੀਆਂ ਵਿਚ ਸੁਵਿਧਾਵਾਂ ਲਈ ਮਾਰਕੀਟ ਕਮੇਟੀ ਦੀ ਅਗਾਉਂ ਪ੍ਰਬੰਧਾਂ ਸਬੰਧੀ ਮੀਟਿੰਗ ਹੋਈ

ਐਸ.ਏ.ਐਸ. ਨਗਰ, 9 ਅਗਸਤ : ਮਾਰਕੀਟ ਕਮੇਟੀ ਖਰੜ ਦੀ ਮੀਟਿੰਗ ਚੇਅਰਮੈਨ ਬਲਜੀਤ ਸਿੰਘ ਕੁੰਭੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਰੇ ਮੈਂਬਰ ਸ਼ਾਮਿਲ ਹੋਏ| ਮੀਟਿੰਗ ਵਿੱਚ ਸਾਉਣੀ ਸੀਜ਼ਨ 2016 ਦੌਰਾਨ ਖੇਤੀਬਾੜੀ ਜਿਣਸਾਂ ਦੇ ਸੁਚੱਜੇ ਮੰਡੀਕਰਨ ਲਈ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ‘ਤੇ ਵਿਚਾਰ ਕੀਤਾ ਗਿਆ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਆਉਣ ਸਮੇਂ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਆਵੇ| ਅਨਾਜ ਮੰਡੀ ਖਰੜ ਦੀ ਬਾਕੀ ਰਹਿੰਦੀ ਚਾਰਦੀਵਾਰੀ ਦਾ ਐਸਟੀਮੇਟ ਤਿਆਰ ਕਰਨ ਲਈ ਕਾਰਜਕਾਰੀ ਇੰਜੀਨੀਅਰ (ਸਿਵਲ) ਨੂੰ ਲਿਖਣ ਆਦਿ ਸਮੇਤ ਹੋਰ ਬਹੁਤ ਸਾਰੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ|
ਇਸ ਤੋਂ ਪਹਿਲਾਂ ਚੇਅਰਮੈਨ ਜਥੇਦਾਰ ਕੁੰਭੜਾ ਨੇ ਮਾਰਕੀਟ ਕਮੇਟੀ ਦੇ ਸਟਾਫ਼ ਅਤੇ ਮੈਂਬਰਾਂ ਨੂੰ ਨਾਲ ਲੈ ਕੇ ਅਨਾਜ ਮੰਡੀ ਖਰੜ ਦਾ ਦੌਰਾ ਕੀਤਾ ਅਤੇ ਮੰਡੀ ਵਿੱਚ ਸਵੱਛ ਭਾਰਤ ਮਿਸ਼ਨ ਤਹਿਤ ਸਫ਼ਾਈ, ਬਿਜਲੀ ਅਤੇ ਪਾਣੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ| ਇਸ ਦੌਰੇ ਦੌਰਾਨ ਚੇਅਰਮੈਨ ਵੱਲੋਂ ਮੰਡੀ ਵਿੱਚ ਪ੍ਰਬੰਧਾਂ ਪ੍ਰਤੀ ਸੰਤੁਸ਼ਟੀ ਜਤਾਈ ਗਈ| ਉਨ੍ਹਾਂ ਅਨਾਜ ਮੰਡੀ ਵਿੱਚ ਆੜ੍ਹਤੀਆਂ ਅਤੇ ਕਮੇਟੀ ਦੇ ਸਟਾਫ਼ ਨੂੰ ਹਦਾਇਤਾਂ ਦਿੱਤੀਆਂ ਕਿ ਕਿਸਾਨਾਂ ਦੀ ਮੰਡੀਆਂ ਵਿੱਚ ਖੱਜਲ ਖੁਆਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ| ਇਸ ਲਈ ਸਾਉਣੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ|
ਮੀਟਿੰਗ ਵਿੱਚ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਪ੍ਰੀਤਮ ਸਿੰਘ, ਸੈਕਟਰੀ ਮਲਕੀਤ ਸਿੰਘ, ਅਕਾਊਂਟੈਂਟ ਰਾਜਬੀਰ ਸਿੰਘ, ਮੈਂਬਰ ਤਾਰਾ ਸਿੰਘ ਸਰਪੰਚ ਰਾਏਪੁਰ, ਬਿਕਰਮਜੀਤ ਸਿੰਘ, ਸ੍ਰੀ ਕਿਸ਼ਨ, ਸ੍ਰੀਮਤੀ ਬਿਮਲ ਕੌਰ, ਬਲਵਿੰਦਰ ਸਿੰਘ ਗੋਬਿੰਦਗੜ੍ਹ, ਪਰਮਿੰਦਰ ਸਿੰਘ, ਜਸਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *