ਸਾਊਥ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਮਫੋਸਾ ਪਹੁੰਚੇ ਭਾਰਤ

ਨਵੀਂ ਦਿੱਲੀ, 25 ਜਨਵਰੀ (ਸ.ਬ.) ਇਸ ਵਾਰ ਭਾਰਤ ਵਿੱਚ ਗਣਤੰਤਰ ਦਿਵਸ ਤੇ ਦੱਖਣੀ ਅਫਰੀਕੀ ਰਾਸ਼ਟਰਪਤੀ ਸਿਰਿਲ ਰਮਫੋਸਾ ਮੁੱਖ ਮਹਿਮਾਨ ਹੋਣਗੇ| ਰਾਸ਼ਟਰਪਤੀ ਰਮਫੋਸਾ ਪਰਿਵਾਰ ਸਮੇਤ ਦਿੱਲੀ ਪਹੁੰਚ ਚੁੱਕੇ ਹਨ| ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ| ਪਹਿਲੀ ਵਾਰ ਗਣਤੰਤਰ ਦਿਵਸ ਤੇ ਅਫਰੀਕੀ ਰਾਸ਼ਟਰਪਤੀ ਮੁੱਖ ਮਹਿਮਾਨ ਵਜੋਂ ਬੁਲਾਏ ਜਾ ਰਹੇ ਹਨ, ਜੋ 26 ਜਨਵਰੀ ਦੀ ਪਰੇਡ ਦੇ ਮੁੱਖ ਮਹਿਮਾਨ ਹੋਣਗੇ| ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਉਣ ਦੀ ਚਰਚਾ ਸੀ|
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ ਖਾਸ ਮਹਿਮਾਨਾਂ ਨੂੰ ਬੁਲਾਉਣ ਦੀ ਪਰੰਪਰਾ ਚੱਲ ਰਹੀ ਹੈ| ਜੇਕਰ ਗੱਲ ਕਰੀਏ ਪਿਛਲੇ ਸਾਲ 2018 ਦੀ ਤਾਂ ਉਸ ਸਮੇਂ ਏਸ਼ੀਆਂ ਦੇ ਸਾਰੇ 10 ਨੇਤਾ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਸੀ, 2017 ਵਿੱਚ ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮੋਹਮੰਦ ਬਿਨ ਜਾਏਦ ਅਲ ਨਾਹਿਅਨ ਸੀ, 2016 ਵਿੱਚ ਫਰਾਂਸੋਇਜ਼ ਓਲੈਂਡ (ਉਸ ਸਮੇਂ ਦੇ ਫਰਾਂਸ ਦੇ ਰਾਸ਼ਟਰਪਤੀ) ਅਤੇ 2015 ਵਿੱਚ ਬਰਾਕ ਓਬਾਮਾ (ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ) ਮੁੱਖ ਮਹਿਮਾਨ ਸਨ|

Leave a Reply

Your email address will not be published. Required fields are marked *