ਸਾਊਦੀ ਅਰਬ ਕੰਮ ਕਰਨ ਗਏ ਗਮਦੂਰ ਸਿੰਘ ਦੀ ਮ੍ਰਿਤਕ ਦੇਹ ਸੰਸਥਾ ਹੈਲਪਿੰਗ ਹੈਪਲਸ ਦੀ ਮੱਦਦ ਨਾਲ ਪਰਿਵਾਰ ਕੋਲ ਪਹੁੰਚੀ

ਐਸ ਏ ਐਸ ਨਗਰ, 2 ਜੂਨ (ਸ.ਬ.) ਸਾਊਦੀ ਅਰਬ ਵਿੱਚ ਕੰਮ ਕਰਨ ਲਈ ਗਏ ਗਮਦੂਰ ਸਿੰਘ ਵਾਸੀ ਪਿੰਡ ਨਾਗਰਾ (ਜੋ ਕਿ ਉਥੇ ਅੱਲਜਰੀ ਟਰਾਸਪੋਰਟ ਕੰਪਨੀ ਵਿੱਚ ਟਰੱਕ ਚਲਾਉਂਦਾ ਸੀ) 1 ਮਈ 2018 ਨੂੰ ਉਹ ਟਰੱਕ ਰਸਤੇ ਵਿੱਚ ਰੋਕ ਕੇ ਆਰਾਮ ਕਰਨ ਲੱਗਾ ਸੀ ਤਾਂ ਅਚਾਨਕ ਉਸ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਸੀ| ਉਸ ਦੇ ਪਰਿਵਾਰ ਵਾਲਿਆਂ ਨੇ ਕਾਫੀ ਕੋਸ਼ਿਸ ਕੀਤੀ ਪਰ ਗਮਦੂਰ ਸਿੰਘ ਦੀ ਮ੍ਰਿਤਕ ਦੇਹ ਵਾਪਿਸ ਨਾ ਲਿਆ ਸਕੇ|
ਜਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਤੇ ਸੰਸਥਾ ਹੈਲਪਿੰਗ ਹੈਪਲਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਦੱਸਿਆ ਕਿ ਗਮਦੂਰ ਸਿੰਘ ਦੀ ਮੌਤ ਹੋ ਜਾਣ ਤੋ ਬਾਅਦ ਉਸ ਦੇ ਪਰਿਵਾਰਕ ਪਰਿਵਾਰਕ ਮੈਂਬਰ ਦਵਿੰਦਰ ਸਿੰਘ ਨੇ ਉਹਨਾਂ ਨਾਲ ਸੰਪਰਕ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਭਾਰਤੀ ਦੂਤਾਵਾਸ ਨਾਲ ਸਪੰਰਕ ਕੀਤਾ| ਉੱਥੋਂ ਪਤਾ ਲੱਗਾ ਕਿ ਉਸ ਦੀ ਕੰਪਨੀ ਵਲੋਂ ਐਨ ਓ ਸੀ ਜਾਰੀ ਨਹੀ ਕੀਤੀ ਜਾ ਰਹੀ ਸੀ| ਉਸ ਤੋਂ ਬਾਅਦ ਉਹਨਾਂ ਭਾਰਤੀ ਰਾਜਦੂਤ ਸ੍ਰੀ ਅਹਿਮ ਜਾਵੇਦ ਨੂੰ ਪੱਤਰ ਲਿਖਿਆ ਉਹਨਾਂ ਵਲੋਂ ਸ੍ਰੀ ਰਾਜ ਕੁਮਾਰ ਨੂੰ ਇਹ ਕੇਸ ਗਿਆ ਜਿਨ੍ਹਾਂ ਨੇ ਕੰਪਨੀ ਦੇ ਮਾਲਿਕ ਤੇ ਦਬਾਅ ਬਣਾਇਆ ਤੇ ਸੰਸਥਾ ਹੈਲਪਿੰਗ ਹੈਪਲਸ ਵਲੋਂ ਵੀ ਕੰਪਨੀ ਦੇ ਮਾਲਿਕ ਨਾਲ ਸੰਪਰਕ ਕੀਤਾ| ਉਹਨਾਂ ਦੱਸਿਆ ਕਿ ਗਮਦੂਰ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਪਰਿਵਾਰ ਕੋਲ ਪਹੁੰਚ ਗਈ ਹੈ ਅਤੇ ਹੁਣ ਪਰਿਵਾਰਕ ਮੈਂਬਰ ਗਮਦੂਰ ਸਿੰਘ ਦੀਆਂ ਅੰਤਿਮ ਰਸਮਾਂ ਆਪਣੇ ਹੱਥਾਂ ਨਾਲ ਕਰ ਸਕਣਗੇ| ਉਹਨਾਂ ਕਿਹਾ ਕਿ ਗਮਦੂਰ ਸਿੰਘ ਦੇ ਸਾਊਦੀ ਅਰਬ ਦੀ ਕੰਪਨੀ ਵਿੱਚ ਜੀਵਨ ਬੀਮਾ ਤੇ ਜੋ ਵੀ ਫੰਡ ਹੋਣਗੇ ਉਹ ਪਰਿਵਾਰ ਨੂੰ ਦਿਵਾਉਣ ਦੀ ਪੂਰੀ ਕੋਸ਼ਿਸ ਕੀਤੀ ਜਾਵੇਗੀ|
ਬੀਬੀ ਰਾਮੂੰਵਾਲੀਆ ਤੇ ਹੈਲਪਿੰਗ ਹੈਪਲਸ ਦੀ ਪੂਰੀ ਟੀਮ ਗਮਦੂਰ ਸਿੰੰਘ ਦੇ ਪਰਿਵਾਰ ਨਾਲ ਦੁੱਖ ਸਾਝਾਂ ਤੇ ਅੰਤਿਮ ਰਸਮਾਂ ਵਿਚ ਸਾਮਿਲ ਹੋਣ ਲਈ ਉਸ ਦੇ ਪਿੰਡ ਨਾਗਰਾ ਵਿਖੇ ਪੁੱਜੀ ਤੇ ਉਸ ਦੀ ਮਾਤਾ ਤੇ ਪਤਨੀ ਨਾਲ ਮੁਲਾਕਾਤ ਕੀਤੀ| ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਪੰਜਾਬ ਤੋਂ ਲੱਖਾਂ ਦੀ ਗਿਣਤੀ ਵਿੱਚ’ਭਾਰਤੀ ਕਾਮੇ ਸਾਊਦੀ ਅਰਬ ਕੰਮ ਕਰਦੇ ਹਨ ਤੇ ਹਜਾਰਾਂ ਦੀ ਗਿਣਤੀ ਵਿੱਚ ਜੇਲ੍ਹਾਂ ਵਿੱਚ ਬੰਦ ਹਨ ਤੇ ਸੈਂਕੜੇ ਹੀ ਨੌਜਵਾਨ ਮਰ ਜਾਦੇ ਹਨ, ਸਰਕਾਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਹੀ ਰੁਜਗਾਰ ਪੈਦਾ ਕੀਤਾ ਜਾਵੇ ਤਾਂ ਜੋ ਮਾਵਾਂ ਦੇ ਪੁੱਤ ਵਿਦੇਸ਼ਾਂ ਵਿੱਚ ਜਾ ਕੇ ਨਾ ਮਰਨ| ਇਸ ਮੌਕੇ ਗਮਦੂਰ ਸਿੰਘ ਦੇ ਪਰਿਵਾਰ ਵਲੋਂ ਬੀਬੀ ਰਾਮੂੰਵਾਲੀਆ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ| ਇਸ ਮੌਕੇ ਕੁਲਦੀਪ ਸਿੰਘ ਬੈਰੋਪੁਰ, ਬਲਰੀਤ ਸਿੰਘ, ਤਨਬੀਰ ਸਿੰਘ ਹਾਜਰ ਸਨ|

Leave a Reply

Your email address will not be published. Required fields are marked *