ਸਾਊਦੀ ਅਰਬ ਦੀ ਅਗਵਾਈ ਵਾਲੇ ਇਸਲਾਮੀ ਫੌਜ ਗਠਜੋੜ ਨਾਲ ਜੁੜੇਗਾ ਓਮਾਨ

ਓਮਾਨ, 29 ਦਸੰਬਰ (ਸ.ਬ.) ਸਾਊਦੀ ਅਰਬ ਦੀ ਨਿਗਰਾਨੀ ਵਾਲੇ ਮੁਸਲਮਾਨ ਦੇਸ਼ਾਂ ਦੇ ਅੱਤਵਾਦ ਖਿਲਾਫ ਲੜਨ ਵਾਲੇ ਗਠਜੋੜ ਵਿੱਚ ਸ਼ਾਮਿਲ ਹੋ ਗਿਆ ਹੈ| ਸਾਊਦੀ ਅਰਬ ਦੇ ਇਕ ਸਰਕਾਰੀ ਸੂਤਰ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਓਮਾਨ ਨੇ ਸਾਊਦੀ ਅਰਬ ਦੇ ਉਪ-ਯੁਵਰਾਜ ਅਤੇ ਰੱਖਿਆ ਮੰਤਰੀ ਮੁਹੰਮਦ ਬਿਨ ਸਲਮਾਨ ਨੂੰ ਪੱਤਰ ਲਿਖ ਕੇ 40 ਦੇਸ਼ਾਂ ਦੇ ਇਸ ਗਠਜੋੜ ਵਿੱਚ ਸ਼ਾਮਲ ਹੋਣ ਲਈ ਆਪਣੀ ਇੱਛਾ ਪ੍ਰਗਟ ਕੀਤੀ ਹੈ| ਉਨ੍ਹਾਂ ਕਿਹਾ ਕਿ ਓਮਾਨ ਪਰੰਪਰਾਗਤ ਰੂਪ ਤੋਂ ਇਰਾਨ ਦਾ ਸਾਥੀ ਰਿਹਾ ਹੈ ਪਰ ਸਾਊਦੀ ਗਠਜੋੜ ਵਲੋਂ ਉਸਦੇ ਵਾਪਸ ਆਉਣ ਨਾਲ ਖਾੜੀ ਦੇਸ਼ਾਂ ਵਿੱਚ ‘ਇਰਾਨ ਖਿਲਾਫ ਆਮ ਸਹਿਮਤੀ ਬਣਾਉਣ ਵਿੱਚ ਤਾਕਤ’ ਮਿਲੇਗੀ|

Leave a Reply

Your email address will not be published. Required fields are marked *