ਸਾਊਦੀ ਅਰਬ ਦੀ ਫੁੱਟਬਾਲ ਟੀਮ ਨੂੰ ਲੈ ਕੇ ਜਾ ਰਹੇ ਜਹਾਜ਼ ਵਿੱਚ ਲੱਗੀ ਅੱਗ, ਸਾਰੇ ਖਿਡਾਰੀ ਸੁਰੱਖਿਅਤ

ਮਾਸਕੋ, 19 ਜੂਨ (ਸ.ਬ.) ਫੀਫਾ ਵਿਸ਼ਵ ਕੱਪ 2018 ਦੀ ਟੀਮ ਸਾਊਦੀ ਅਰਬ ਨੂੰ ਲੈ ਜਾ ਰਹੇ ਹਵਾਈ ਜਹਾਜ਼ ਵਿੱਚ ਅਚਾਨਕ ਅੱਗ ਲੱਗ ਗਈ| ਇਕ ਪੰਛੀ ਜਹਾਜ਼ ਦੇ ਇੰਜਨ ਨਾਲ ਟਕਰਾ ਗਿਆ ਜਿਸ ਕਾਰਨ ਇਹ ਹਾਦਸਾ ਹੋਇਆ| ਜਹਾਜ਼ ਦੇ ਇੰਜਨ ਵਿੱਚੋਂ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ ਜਦੋਂ ਰੂਸੀ ਏਅਰਲਾਈਨ,ਏਅਰਬਸ ਸ਼ਹਿਰ ਦੇ ਹਵਾਈ ਅੱਡੇ ਤੇ ਸੁਰੱਖਿਅਤ ਲੈਂਡਿੰਗ ਕਰਨ ਤੋਂ ਪਹਿਲਾਂ ਰੋਸਟਵ ਜਾ ਰਿਹਾ ਸੀ| ਹਵਾਈ ਜਹਾਜ਼ ਵਿੱਚ ਉਸ ਸਮੇਂ ਅੱਗ ਲੱਗੀ ਜਦੋਂ ਵਿਸ਼ਵ ਕੱਪ ਦੇ ਮੈਚ ਵਿੱਚ ਹਿੱਸਾ ਲੈਣ ਜਾ ਰਹੀ ਸੀ| ਵਿਸ਼ਵ ਕੱਪ ਦੇ ਪਹਿਲੇ ਹੀ ਮੈਚ ਵਿੱਚ ਸਾਊਦੀ ਦੀ ਟੀਮ ਨੂੰ ਮੇਜ਼ਬਾਨ ਰੂਸ ਦੇ ਹਥੋਂ 5-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ| ਇਹ ਟੀਮ ਆਪਣੇ ਦੂਜੇ ਗਰੁਪ ਦੇ ਮੈਚ ਦੀ ਤਿਆਰੀ ਦੇ ਲਈ ਰੋਸਟਵ ਜਾ ਰਹੀ ਸੀ ਉਦੋਂ ਇਹ ਹਾਦਸਾ ਹੋਇਆ|
ਫੁੱਟਬਾਲ ਐਸੋਸੀਏਸ਼ਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਾਊਦੀ ਫੁੱਟਬਾਲ ਫੈਡਰੇਸ਼ਨ ਨੇ ਇੰਜਨ ਵਿੱਚ ਤਕਨੀਕੀ ਗੜਬੜੀ ਦੇ ਬਾਅਦ ਰਾਸ਼ਟਰੀ ਟੀਮ ਦੇ ਮਿਸ਼ਨ ਦੇ ਸਾਰੇ ਮੈਂਬਰਾਂ ਦੀ ਸੁਰੱਖਿਆ ਦੇ ਬਾਰੇ ਸ਼ੁਭਕਾਮਨਾਵਾਂ ਦਿੱਤੀਆਂ| ਜਹਾਜ਼ ਰੋਸਟਵ ਦੇ ਡਾਨ ਏਅਰਪੋਰਟ ਤੇ ਕੁਝ ਮਿੰਟ ਹੀ ਲੈਂਡ ਹੋਇਆ ਅਤੇ ਜਹਾਜ਼ ਦੇ ਕਰਮਚਾਰੀ ਸੁਰੱਖਿਅਤ ਆਪਣੀ ਰਿਹਾਇਸ਼ ਵੱਲ ਵਧ ਗਏ| ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ|
ਰੂਸੀ ਏਅਰਲਾਈਨ ਦੇ ਇਕ ਬਿਆਨ ਵਿੱਚ ਕਿਹਾ ਗਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਕ ਪੰਛੀ ਦੇ ਇੰਜਣ ਨਾਲ ਟਕਰਾਉਣ ਕਰਕੇ ਇਹ ਹਾਦਸਾ ਹੋਇਆ ਹੈ|

Leave a Reply

Your email address will not be published. Required fields are marked *