ਸਾਊਦੀ ਅਰਬ ਦੇ ਇਕ ਵਿਅਕਤੀ ਨੇ ਮੱਕਾ ਵਿੱਚ ਮਸਜਿਦ ਦੇ ਦਰਵਾਜੇ ਤੇ ਮਾਰੀ ਕਾਰ ਨਾਲ ਟੱਕਰ


ਦੁਬਈ, 31 ਅਕਤੂਬਰ (ਸ.ਬ.) ਸਾਊਦੀ ਅਰਬ ਵਿੱਚ ਇਕ ਵਿਅਕਤੀ ਨੇ ਦੇਰ ਰਾਤ ਤੇਜ਼ ਰਫਤਾਰ ਨਾਲ ਕਾਰ ਚਲਾਉਂਦੇ ਹੋਏ ਮੱਕਾ ਦੀ ਵੱਡੀ ਮਸਜਿਦ ਦੇ ਬਾਹਰੀ ਦਰਵਾਜੇ ਤੇ ਟੱਕਰ ਮਾਰ ਦਿੱਤੀ|          ਦੇਸ਼ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ| ਸਾਊਦੀ ਪ੍ਰੈਸ ਏਜੰਸੀ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਕਰੀਬ ਸਾਢੇ ਦਸ ਵਜੇ ਦੀ ਹੈ| ਵਿਅਕਤੀ ਨੇ ਆਪਣੀ ਕਾਰ ਨਾਲ ਪਹਿਲਾ ਤਾਂ ਅਵਰੋਧਕਾਂ ਨੂੰ ਟੱਕਰ ਮਾਰੀ, ਉਸ ਦੇ ਬਾਅਦ ਵੀ ਉਹ ਵਾਹਨ ਨੂੰ ਚਲਾਉਂਦਾ ਰਿਹਾ ਅਤੇ ਫਿਰ ਵੱਡੀ ਮਸਜਿਦ ਦੇ ਦੱਖਣੀ ਹਿੱਸੇ ਵਿੱਚ ਸਥਿਤ ਦੁਆਰ ਤੇ ਉਸ ਨੇ ਟੱਕਰ ਮਾਰੀ| ਏਜੰਸੀ ਮੁਤਾਬਕ ਅਧਿਕਾਰੀਆਂ ਨੇ ਕਾਰ ਸਵਾਰ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਮੁਤਾਬਕ ਉਸ ਦੀ ਸਥਿਤੀ ਅਸਾਧਾਰਣ ਮਹਿਸੂਸ ਹੋ ਰਹੀ ਹੈ| ਸੋਸ਼ਲ ਮੀਡੀਆ ਤੇ ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋਇਆ ਜਿਸ ਵਿੱਚ ਸੁਰੱਖਿਆ ਫੋਰਸ ਨੁਕਸਾਨੀ ਗਈ ਕਾਰ ਨੂੰ ਹਾਦਸੇ ਵਾਲੀ ਥਾਂ ਤੋਂ ਹਟਾਉਂਦੀ ਹੋਈ ਦੇਖੀ ਜਾ ਸਕਦੀ ਹੈ| ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਬੰਦ ਪਈ ਮਸਜਿਦ ਹਾਲ ਹੀ ਵਿੱਚ ਖੋਲ੍ਹੀ ਗਈ ਸੀ|

Leave a Reply

Your email address will not be published. Required fields are marked *