ਸਾਊਦੀ ਅਰਬ ਵਿਚ ਮਾਰੇ ਗਏ ਨੌਜਵਾਨ ਦੀ ਲਾਸ਼ ਪੰਜਾਬ ਲਿਆਉਣ ਲਈ ਬੀਬੀ ਰਾਮੂੰਵਾਲੀਆ ਵਲੋਂ ਵਿਦੇਸ਼ ਮੰਤਰੀ ਨੂੰ ਪੱਤਰ

ਚੰਡੀਗੜ੍ਹ, 29 ਅਪ੍ਰੈਲ (ਸ.ਬ.) ਹੈਲਪਿੰਗ ਹੈਪਲੈਸ ਦੀ ਸੰਚਾਲਕ ਅਤੇ ਜਿਲਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਬੀਬੀ  ਅਮਨਜੋਤ ਕੌਰ ਰਾਮੂੰਵਾਲੀਆ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸਮਾ ਸਵਰਾਜ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਾਊਦੀ ਅਰਬ ਵਿਚ ਮਾਰੇ ਗਏ ਸ਼ਾਹ ਮੁਹੰਮਦ ਦੀ ਲਾਸ਼ ਪੰਜਾਬ ਲਿਆਉਣ ਲਈ ਉਪਰਾਲੇ ਕੀਤੇ ਜਾਣ|
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਸ਼ਾਹ ਮੁਹੰਮਦ ਪਾਇਲ ਜਿਲਾ ਲੁਧਿਆਣਾ ਦਾ ਰਹਿਣ ਵਾਲਾ ਸੀ,ਜਿਸ ਦੀ ਕਿ 22 ਜਨਵਰੀ 2017 ਨੂੰ ਮੌਤ ਹੋ ਗਈ ਸੀਜਿਸ ਕੰਪਨੀ ਵਿਚ ਉਹ ਕੰਮ ਕਰਦਾ ਸੀ, ਉਸਦੇ ਮਾਲਕ ਵਲੋਂ ਉਸਦੀ ਲਾਸ਼ ਪੰਜਾਬ ਭੇਜਣ ਲਈ ਅਜੇ ਤੱਕ ਐਨ ਓ ਸੀ ਜਾਰੀ ਨਹੀਂ ਕੀਤੀ ਜਿਸ ਕਰਕੇ ਉਸਦੀ ਲਾਸ਼ ਪੰਜਾਬ ਵਿਚ ਨਹੀਂ ਆ ਸਕੀ| ਬੀਬੀ ਰਾਮੂੰਵਾਲੀਆਂ ਨੇ  ਵਿਦੇਸ਼ ਮੰਤਰੀ ਸੁਸਮਾ ਸਵਰਾਜ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਵਿਚ ਨਿਜੀ ਦਿਲਚਸਪੀ ਲੈ ਕੇ ਸ਼ਾਹ ਮੁੰਹਮਦ ਦੀ ਲਾਸ਼ ਪੰਜਾਬ ਮੰਗਵਾਉਣ ਲਈ ਉਪਰਾਲੇ ਕਰਨ| ਇਸ ਮੌਕੇ ਅਵਿੰਦਰ ਸਿੰਘ ਭੁੱਲਰ, ਸਕੱਤਰ ਕੁਲਦੀਪ ਸਿੰਘ ਬੈਰੋਂਪੁਰ, ਪਰਵਿੰਦਰ ਸਿੰਘ ਭੁੱਲਰ, ਸਿਵ ਅਗਰਵਾਲ, ਅਨਮੋਲ ਸਿੰਘ ਚੱਕਲ, ਇੱਛਪ੍ਰੀਤ ਸਿੰਘ, ਤਰਲੋਕ ਸਿੰਘ ਬਾਜਵਾ ਵੀ ਮੌਜੂਦ ਸਨ|

Leave a Reply

Your email address will not be published. Required fields are marked *