ਸਾਊਦੀ ਅਰਬ ਵਿੱਚ ਔਰਤਾਂ ਨੂੰ ਹਾਸਿਲ ਹੁੰਦੇ ਨਵੇਂ ਨਵੇਂ ਅਧਿਕਾਰ

ਔਰਤਾਂ ਨੇ ਆਪਣੇ ਖਿਲਾਫ ਮੌਜੂਦ ਇੱਕ ਵੱਡੇ ਕਿਲੇ ਨੂੰ ਢਾਹ ਦਿੱਤਾ ਹੈ| ਹੁਣ ਸਾਊਦੀ ਅਰਬ ਵਿੱਚ ਉਹ ਉਥੇ ਬਿਨਾਂ ਕਿਸੇ ਅਭਿਭਾਵਕ ਨੂੰ ਨਾਲ ਰੱਖੇ ਡ੍ਰਾਈਵਿੰਗ ਕਰ ਸਕਣਗੀਆਂ| ਸਾਊਦੀ ਸ਼ਾਹ ਸਲਮਾਨ ਨੇ ਇੱਕ ਆਦੇਸ਼ ਜਾਰੀ ਕੀਤਾ ਹੈ, ਜਿਸ ਵਿੱਚ ਔਰਤਾਂ ਨੂੰ ਪਹਿਲੀ ਵਾਰ ਆਜਾਦ ਰੂਪ ਨਾਲ ਡ੍ਰਾਈਵਿੰਗ ਲਾਈਸੈਂਸ ਦੇਣ ਦੀ ਇਜਾਜਤ ਦਿੱਤੀ ਗਈ ਹੈ| ਸਾਊਦੀ ਪ੍ਰੈਸ ਏਜੰਸੀ ਦੇ ਮੁਤਾਬਕ ਸਾਊਦੀ ਮੰਤਰਾਲਾ ਨੂੰ ਇਸ ਮਾਮਲੇ ਵਿੱਚ ਤੀਹ ਦਿਨ ਦੇ ਅੰਦਰ ਰਿਪੋਰਟ ਤਿਆਰ ਕਰਨੀ ਹੈ| ਇਹ ਆਦੇਸ਼ ਜੂਨ 2018 ਤੋਂ ਲਾਗੂ ਹੋਵੇਗਾ| ਸਾਊਦੀ ਅਰਬ ਇਕੱਲਾ ਅਜਿਹਾ ਦੇਸ਼ ਹੈ, ਜਿੱਥੇ ਹੁਣ ਤੱਕ ਔਰਤਾਂ ਦੇ ਗੱਡੀ ਚਲਾਉਣ ਤੇ ਪਾਬੰਦੀ ਰਹੀ ਹੈ| ਉੱਥੇ ਔਰਤਾਂ ਨੂੰ ਡ੍ਰਾਇਵਿੰਗ ਦਾ ਅਧਿਕਾਰ ਦਿਵਾਉਣ ਲਈ ਸਾਲਾਂ ਤੱਕ ਅਭਿਆਨ ਚਲਾਇਆ ਗਿਆ| ਕਈ ਔਰਤਾਂ ਨੇ ਜਾਣਬੁੱਝ ਕੇ ਇਸ ਪਾਬੰਦੀ ਦੀ ਉਲੰਘਣਾ ਕੀਤੀ| ਨਿਯਮ ਤੋੜਨ ਲਈ ਉਨ੍ਹਾਂ ਵਿਚੋਂ ਕਈਆਂ ਨੂੰ ਸਖਤ ਸਜਾ ਦਿੱਤੀ ਗਈ| ਤਾਜ਼ਾ ਫੈਸਲੇ ਦੇ ਤਹਿਤ ਟ੍ਰੈਫਿਕ ਨਿਯਮਾਂ ਦੇ ਕਈ ਪ੍ਰਾਵਧਾਨਾਂ ਨੂੰ ਲਾਗੂ ਕੀਤਾ ਜਾਵੇਗਾ, ਜਿਸ ਤੋਂ ਬਾਅਦ ਔਰਤਾਂ ਅਤੇ ਪੁਰਸ਼ਾਂ ਲਈ ਇੱਕੋ ਜਿਹੇ ਡ੍ਰਾਇਵਿੰਗ ਲਾਇਸੈਂਸ ਜਾਰੀ ਕਰਨਾ ਸੰਭਵ ਹੋ ਜਾਵੇਗਾ| ਸਾਊਦੀ ਪ੍ਰੈਸ ਏਜੰਸੀ ਨੇ ਕਿਹਾ ਹੈ ਕਿ ਧਾਰਮਿਕ ਵਿਦਵਾਨਾਂ ਦੀ ਪ੍ਰੀਸ਼ਦ ਨੇ ਬਹੁਮਤ ਨਾਲ ਇਸ ਫੈਸਲੇ ਦਾ ਸਮਰਥਨ ਕੀਤਾ ਹੈ|
ਸਾਊਦੀ ਅਰਬ ਦਾ ਮੁਸਲਮਾਨ ਜਗਤ ਵਿੱਚ ਖਾਸ ਮਹੱਤਵ ਹੈ| ਮੁਸਲਮਾਨਾਂ ਦੇ ਸਭ ਤੋਂ ਪਵਿਤਰ ਤੀਰਥ ਮੱਕਾ ਅਤੇ ਮਦੀਨਾ ਉਥੇ ਹੀ ਹਨ, ਇਸ ਲਈ ਸਾਊਦੀ ਅਰਬ ਨੂੰ ਖਾਸ ਕਰਕੇ ਸੁੰਨੀ ਮੁਸਲਮਾਨਾਂ ਦਾ ਇੱਕ ਵੱਡਾ ਹਿੱਸਾ ਆਪਣੇ ਲਈ ਪ੍ਰੇਰਨਾ-ਸਰੋਤ ਮੰਨਦਾ ਹੈ| ਸਾਊਦੀ ਅਰਬ ਵਿੱਚ ਹੁਣ ਤੱਕ ਇਹੀ ਕਹਿ ਕੇ ਔਰਤਾਂ ਨੂੰ ਡ੍ਰਾਇਵਿੰਗ ਲਾਇਸੈਂਸ ਨਹੀਂ ਦਿੱਤੇ ਜਾਂਦੇ ਸਨ ਕਿ ਅਜਿਹਾ ਕਰਨਾ ਗੈਰ – ਇਸਲਾਮਿਕ ਹੋਵੇਗਾ| ਦਲੀਲ ਦਿੱਤੀ ਜਾਂਦੀ ਸੀ ਕਿ ਇਸਲਾਮੀ ਕਾਨੂੰਨ -ਸ਼ਰੀਅਤ-ਦੇ ਤਹਿਤ ਔਰਤਾਂ ਨੂੰ ਹਿਜਾਬ ਵਿੱਚ ਰਹਿਣਾ ਚਾਹੀਦਾ ਹੈ| ਪਰ ਮਨੁੱਖੀ ਅਧਿਕਾਰਾਂ ਦੀ ਆਧੁਨਿਕ ਧਾਰਨਾ ਦੇ ਤਹਿਤ ਇਹ ਪ੍ਰਥਾ ਸਿਰੇ ਤੋਂ ਨਾ ਮੰਨਣਯੋਗ ਸਮਝੀ ਜਾਂਦੀ ਸੀ| ਇਸਨੂੰ ਲੈ ਕੇ ਦੁਨੀਆ ਵਿੱਚ ਦਹਾਕਿਆਂ ਤੋਂ ਵੱਡੀ ਵਿਚਾਰਿਕ ਬਹਿਸ ਚੱਲ ਰਹੀ ਸੀ| ਉਸਦਾ ਪ੍ਰਭਾਵ ਹੋਇਆ| ਸਾਊਦੀ ਸ਼ਾਸਕਾਂ ਦਾ ਮਨ ਬਦਲ ਰਿਹਾ ਹੈ, ਇਸਦੇ ਸੰਕੇਤ ਪਿਛਲੇ ਦਿਨੀਂ ਇੱਕ ਘਟਨਾ ਤੋਂ ਮਿਲੇ| ਇੱਕ ਸਾਊਦੀ ਮੌਲਵੀ ਨੇ ਬਿਆਨ ਦਿੱਤਾ ਕਿ ਡ੍ਰਾਇਵਿੰਗ ਨਾਲ ਔਰਤਾਂ ਦਾ ਦਿਮਾਗ ਸੁੰਗੜ ਜਾਂਦਾ ਹੈ| ਇਸ ਬਿਆਨ ਨੂੰ ਗੈਰ – ਇਸਲਾਮਿਕ ਮੰਨਿਆ ਗਿਆ ਅਤੇ ਮੌਲਵੀ ਨੂੰ ਦੰਡਿਤ ਕੀਤਾ ਗਿਆ| ਹੁਣ ਉਨ੍ਹਾਂ ਨੂੰ ਡ੍ਰਾਇਵਿੰਗ ਦੇ ਲਾਇਸੈਂਸ ਦੇਣ ਦਾ ਫੈਸਲਾ ਹੋਇਆ ਹੈ| ਇਸ ਤੋਂ ਪਹਿਲਾਂ ਸੰਗੀਤ ਪ੍ਰੋਗਰਾਮਾਂ ਵਿੱਚ ਉਨ੍ਹਾਂ ਨੂੰ ਆਉਣ ਦੀ ਇਜਾਜਤ ਦਿੱਤੀ ਗਈ ਸੀ| ਹਾਲ ਦੇ ਸਾਲਾਂ ਵਿੱਚ ਧਾਰਨਾ ਬਣੀ ਹੈ ਕਿ ਸਾਊਦੀ ਸਮਾਜ ਹੌਲੀ-ਹੌਲੀ ਔਰਤਾਂ ਲਈ ਖੁੱਲ ਰਿਹਾ ਹੈ| ਇਸਲਾਮ ਅਤੇ ਮਹਿਲਾ ਅਧਿਕਾਰ ਨੂੰ ਲੈ ਕੇ ਜਾਰੀ ਬਹਿਸਾਂ ਦੇ ਵਿਚਾਲੇ ਇਹ ਘਟਨਾਕ੍ਰਮ ਕਾਫੀ ਅਹਿਮ ਹੈ| ਬੇਸ਼ੱਕ ਇਸਨੂੰ ਪ੍ਰਗਤੀਸ਼ੀਲ ਮੁੱਲਾਂ ਦੀ ਜਿਤ ਦੇ ਰੂਪ ਵਿੱਚ ਵੇਖਿਆ ਜਾਵੇਗਾ|
ਪ੍ਰਵੀਨ ਕੁਮਾਰ

Leave a Reply

Your email address will not be published. Required fields are marked *