ਸਾਊਦੀ ਅਰਬ ਵਿੱਚ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਦੀ ਮਿਲੇਗੀ ਮਨਜ਼ੂਰੀ

ਦੁਬਈ, 12 ਜੁਲਾਈ (ਸ.ਬ.) ਸਾਊਦੀ ਅਰਬ ਨੇ ਔਰਤਾਂ ਦੇ ਹੱਕ ਵਿੱਚ ਫੈਸਲਾ ਕਰਦੇ ਹੋਏ ਕਿਹਾ ਹੈ ਕਿ ਉਹ ਨਿੱਜੀ ਸਕੂਲਾਂ ਦੇ ਬਾਅਦ ਹੁਣ ਸਰਕਾਰੀ ਸਕੂਲਾਂ ਵਿੱਚ ਵੀ ਲੜਕੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਦੀ ਮਨਜ਼ੂਰੀ ਦੇਵੇਗਾ| ਦੇਸ਼ ਭਰ ਵਿੱਚ ਔਰਤਾਂ ਜ਼ਿਆਦਾ ਅਧਿਕਾਰਾਂ ਅਤੇ   ਖੇਡਾਂ ਵਿੱਚ ਭਾਗ ਲੈਣ ਲਈ ਕਈ ਸਾਲਾਂ ਤੋਂ ਮੰਗ ਕਰ ਰਹੀਆਂ ਹਨ, ਜਿਸ ਦੇ ਬਾਅਦ ਹੁਣ ਇਹ ਕਦਮ ਚੁੱਕਿਆ ਗਿਆ ਹੈ| ਸਿੱਖਿਆ ਮੰਤਰਾਲਿਆਂ ਨੇ ਕੱਲ ਕਿਹਾ ਸੀ ਕਿ ਉਹ ਹੌਲੀ-ਹੌਲੀ ਇਸਲਾਮਿਕ ਕਾਨੂੰਨਾਂ ਦੇ ਅਨੁਸਾਰ ਸਰੀਰਕ ਸਿੱਖਿਆ ਦੀਆਂ ਕਲਾਸਾਂ ਸ਼ੁਰੂ ਕਰੇਗਾ| ਸਾਊਦੀ ਅਰਬ ਦੇ ਇੱਕ ਅਧਿਕਾਰੀ ਨੇ ਟਵਿੱਟਰ ਉਤੇ ਪੁੱਛਿਆ ਕਿ ਕੀ ਲੜਕੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਤੋਂ ਪਹਿਲਾਂ ਪੁਰਸ਼ ਰੱਖਿਅਕ ਜਿਵੇਂ ਕਿ ਪਿਤਾ ਵਲੋਂ ਆਗਿਆ ਲੈਣੀ ਹੋਵੇਗੀ| ਇਹ ਵੀ ਸਪਸ਼ਟ ਨਹੀਂ ਹੈ ਕਿ ਇਹ ਕਲਾਸਾਂ ਪੜ੍ਹਾਈ ਕਾਰਜਕ੍ਰਮ ਦਾ ਹਿੱਸਾ ਹਨ ਜਾਂ ਲਾਜ਼ਮੀ ਹਨ| ਸਰਕਾਰੀ ਸਕੂਲਾਂ ਵਿੱਚ ਲੜਕੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਦੀ ਮਨਜ਼ੂਰੀ ਦੇਣ ਦਾ ਫੈਸਲਾ ਸਾਉਦੀ ਅਰਬ ਵਿੱਚ ਕਾਫ਼ੀ ਅਹਿਮ ਹੈ ਕਿਉਂਕਿ ਇੱਥੇ ਔਰਤਾਂ ਦਾ ਖੇਡਣਾ ਹੁਣ ਵੀ ਚੰਗਾ ਨਹੀਂ ਮੰਨਿਆ ਜਾਂਦਾ ਹੈ| ਦੇਸ਼ ਦੇ ਕੁਝ ਕੱਟੜ-ਪੰਥੀ ਔਰਤਾਂ ਦੇ ਖੇਡਣ ਨੂੰ ਨਿਰਲੱਜ ਦੱਸਦੇ ਹਨ| ਚਾਰ ਸਾਲ ਪਹਿਲਾਂ ਦੇਸ਼ ਵਿੱਚ ਨਿੱਜੀ ਸਕੂਲਾਂ ਵਿੱਚ ਲੜਕੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਦੀ ਆਗਿਆ ਦਿੱਤੀ ਗਈ ਸੀ| ਔਰਤਾਂ ਪਹਿਲੀ ਵਾਰ 2012 ਦੇ ਲੰਦਨ ਖੇਡਾਂ ਦੌਰਾਨ ਸਾਉਦੀ ਅਰਬ ਦੀ ਓਲੰਪਿਕ ਟੀਮ ਦਾ ਹਿੱਸਾ ਬਣੀਆਂ ਸਨ| ਸਾਉਦੀ ਅਰਬ ਵਿੱਚ ਔਰਤਾਂ ਨੂੰ ਲੈ ਕੇ ਕਾਫ਼ੀ ਰੂੜਵਾਦੀ ਮਾਨਸਿਕਤਾ ਹੈ| ਔਰਤਾਂ ਦੇ ਗੱਡੀ ਚਲਾਉਣ ਉਤੇ ਰੋਕ ਹੈ ਅਤੇ ਉਨ੍ਹਾਂ ਨੂੰ ਵਿਦੇਸ਼ ਯਾਤਰਾ ਕਰਨ ਜਾਂ ਪਾਸਪੋਰਟ ਬਣਵਾਉਣ ਲਈ ਘਰ ਦੇ ਮਰਦਾਂ ਦੀ ਆਗਿਆ ਲੈਣਾ ਲਾਜ਼ਮੀ ਹੁੰਦਾ ਸੀ|

Leave a Reply

Your email address will not be published. Required fields are marked *