ਸਾਊਦੀ ਅਰਬ ਵਿੱਚ ਸੁਰੱਖਿਆ ਨਾਕੇ ਤੇ ਹਮਲਾ, 4 ਅਧਿਕਾਰੀਆਂ ਦੀ ਮੌਤ

ਰਿਆਦ, 20 ਅਪ੍ਰੈਲ (ਸ.ਬ.) ਦੱਖਣੀ ਅਸੀਰ ਸੂਬੇ ਵਿੱਚ ਸੁਰੱਖਿਆ ਫੌਜ ਦੇ ਚੈਕ ਨਾਕੇ ਤੇ ਅੱਜ ਹੋਏ ਹਮਲੇ ਵਿੱਚ ਸਾਊਦੀ ਅਰਬ ਦੇ ਚਾਰ ਅਧਿਕਾਰੀ ਮਾਰੇ ਗਏ ਜਦ ਕਿ 4 ਹੋਰ ਜ਼ਖਮੀ ਹੋ ਗਏ|
ਸਰਕਾਰੀ ਮੀਡੀਆ ਨੇ ਗ੍ਰਹਿ ਮੰਤਰਾਲੇ ਦੇ ਹਵਾਲੇ ਤੋਂ ਇਹ ਖਬਰ ਦਿੱਤੀ ਹੈ| ਸਾਊਦੀ ਦੀ ਪ੍ਰੈਸ ਏਜੰਸੀ ਮੁਤਾਬਕ ਹਮਲੇ ਵਿੱਚ 3 ਅਧਿਕਾਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ| ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਹਮਲੇ ਪਿੱਛੇ ਕਿਨ੍ਹਾਂ ਦਾ ਹੱਥ ਹੈ| ਸਥਾਨਕ ਅਧਿਕਾਰੀਆਂ ਨੇ ਦੋ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ| ਉਸ ਦੌਰਾਨ ਉਨ੍ਹਾਂ ਦੇ ਤੀਜੇ ਸਾਥੀ ਨੇ ਭੱਜਣ ਦੀ ਕੋਸ਼ਿਸ਼ ਵਿੱਚ ਗੋਲੀਆਂ ਚਲਾ ਦਿੱਤੀਆਂ|
ਹਮਲੇ ਵਿੱਚ ਚਾਰ ਅਧਿਕਾਰੀ ਮਾਰੇ ਗਏ| ਅਧਿਕਾਰੀਆਂ ਨੇ ਸ਼ੱਕੀਆਂ ਦੀ ਪਛਾਣ ਨਹੀਂ ਦੱਸੀ| ਸਾਊਦੀ ਅਰਬ ਆਪਣੇ ਗੁਆਂਢੀ ਦੇਸ਼ ਯਮਨ ਨਾਲ ਮਾਰਚ 2015 ਤੋਂ ਹੀ ਸੰਘਰਸ਼ ਦੀ ਸਥਿਤੀ ਵਿੱਚ ਹੈ|

Leave a Reply

Your email address will not be published. Required fields are marked *