ਸਾਊਦੀ ਅਰਬ ਸ਼ਾਹ ਨੇ ਛੋਟੇ ਬੇਟੇ ਨੂੰ ‘ਯੁਵਰਾਜ’ ਨਾਮਜਦ ਕੀਤਾ

ਰਿਆਦ, 21 ਜੂਨ (ਸ.ਬ.)  ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਅੱਜ ਆਪਣੇ ਛੋਟੇ ਬੇਟੇ ਮੁਹੰਮਦ ਬਿਨ ਸਲਮਾਨ ਅਲ-ਸਉਦ ਨੂੰ ‘ਯੁਵਰਾਜ’ ਘੋਸ਼ਿਤ ਕਰ ਦਿੱਤਾ| ਪਹਿਲਾਂ ਮੁਹੰਮਦ ਬਿਨ ਨਾਯੇਫ ਇਸ ਭੂਮਿਕਾ ਵਿੱਚ ਸਨ| ਸਰਕਾਰੀ ਗੱਲਬਾਤ ਕਮੇਟੀ ਮੁਤਾਬਕ ਸ਼ਾਹੀ ਸ਼ਾਸਨ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਮੁਹੰਮਦ ਬਿਨ ਸਲਮਾਨ (31) ਨੂੰ ਯੁਵਰਾਜ ਦੇ ਨਾਲ ਉਪ ਪ੍ਰਧਾਨ ਮੰਤਰੀ ਵੀ ਨਾਮਜਦ ਕੀਤਾ ਗਿਆ ਹੈ ਅਤੇ ਉਹ ਪਹਿਲਾਂ ਦੀ ਤਰ੍ਹਾਂ ਰੱਖਿਆ ਮੰਤਰੀ ਦੇ ਅਹੁਦੇ ਤੇ ਵੀ ਬਣੇ ਰਹਿਣਗੇ|

Leave a Reply

Your email address will not be published. Required fields are marked *