ਸਾਊਦੀ ਵਿਚ ਫਸੇ ਸਾਰੇ ਭਾਰਤੀਆਂ ਨੂੰ ਵਾਪਿਸ ਲਿਆਂਦਾ ਜਾਵੇਗਾ: ਸੁਸ਼ਮਾ

ਨਵੀਂ ਦਿੱਲੀ, 1 ਅਗਸਤ (ਸ.ਬ.) ਸਾਊਦੀ ਵਿਚ ਫਸੇ ਭਾਰਤੀਆਂ ਬਾਰੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿਚ ਬਿਆਨ ਦਿੱਤਾ ਹੈ| ਉਨ੍ਹਾਂ ਕਿਹਾ ਕਿ ਸਾਊਦੀ ਵਿਚ ਫਸੇ ਭਾਰਤੀ ਵਰਕਰਾਂ ਦੇ ਮੁੱਦੇ ਨੂੰ ਸਰਕਾਰ ਨੇ ਪੂਰੀ ਗੰਭੀਰਤਾ ਨਾਲ ਲਿਆ ਹੈ| ਉੱਥੇ ਫਸੇ ਸਾਰੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ|
ਉਹਨਾਂ ਕਿਹ ਕਿ ਜਿਨ੍ਹਾਂ 5 ਕੈਂਪਾਂ ਵਿਚ ਭਾਰਤੀ ਫਸੇ ਸਨ, ਉੱਥੇ ਰਾਸ਼ਨ ਉਪਲੱਬਧ ਕਰਵਾਉਣ ਲਈ ਸਾਊਦੀ ਅਰਬ ਵਿਚ ਦੂਤਘਰ ਨਾਲ ਗੱਲ ਕੀਤੀ ਹੈ| ਇਸ ਤੋਂ ਬਾਅਦ ਸਾਰੇ ਕੈਂਪਾਂ ਵਿਚ ਰਾਸ਼ਨ ਪਹੁੰਚਾਇਆ ਗਿਆ ਹੈ| ਜਨਰਲ ਵੀ.ਕੇ. ਸਿੰਘ ਨੂੰ ਸਾਊਦੀ ਅਰਬ ਭੇਜਿਆ ਜਾ ਰਿਹਾ ਹੈ| ਸਾਊਦੀ ਦੇ ਵਿਦੇਸ਼ ਮੰਤਰਾਲੇ ਨਾਲ ਗੱਲ ਕਰ ਕੇ ਸਾਰੇ ਵਰਕਰਾਂ ਦੇ ਦਸਤਾਵੇਜ਼ ਤਿਆਰ ਕੀਤੇ ਜਾਣਗੇ ਤਾਂ ਕਿ ਭਾਰਤ ਵਾਪਸ ਆਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਉਨ੍ਹਾਂ ਦਾ ਬਕਾਇਆ ਪੈਸਾ ਮਿਲ ਸਕੇ| ਭਾਰਤ ਦਾ ਕੋਈ ਵੀ ਵਰਕਰ ਜੇਕਰ ਵਿਦੇਸ਼ ਵਿਚ ਵੀ ਬੇਰੋਜ਼ਗਾਰ ਹੈ ਅਤੇ ਭੁੱਖਾ ਹੈ ਤਾਂ ਸਰਕਾਰ ਉਸ ਨੂੰ ਖਾਣਾ ਮੁਹੱਈਆ ਕਰਵਾਏਗੀ| ਕਿਸੇ ਵੀ ਹਾਲਾਤ ਵਿਚ ਜੇਕਰ ਮਜ਼ਦੂਰ ਵਾਪਸ ਆਉਣਾ ਚਾਹੁੰਦਾ ਹੈ ਤਾਂ ਉਸ ਵਿਚ ਵੀ ਸਰਕਾਰ ਮਦਦ ਕਰੇਗੀ|

Leave a Reply

Your email address will not be published. Required fields are marked *