ਸਾਕਸ਼ੀ ਮਹਾਰਾਜ ਤੇ ਲਾਲੂ ਨੇ ਕੱਢੀ ਭੜਾਸ, ਕਿਹਾ-ਇਸ ਤਰ੍ਹਾਂ ਦੇ ਲੋਕਾਂ ਨੂੰ ਜੇਲ ਭੇਜੋ

ਪਟਨਾ, 9 ਜਨਵਰੀ (ਸ.ਬ.) ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਭਾਜਪਾ ਸਾਂਸਦ ਸਾਕਸ਼ੀ ਮਹਾਰਾਜ ਦੇ ਮੇਰਠ ਵਿੱਚ ਦਿੱਤੇ ਗਏ ਬਿਆਨ ਨੂੰ ਬਦਕਿਸਮਤ ਦੱਸਦੇ ਹੋਏ ਜ਼ੋਰਦਾਰ ਭੜਾਸ ਕੱਢੀ ਹੈ ਉਹਨਾਂ  ਕਿਹਾ ਕਿ ਉਹ ਹਮੇਸ਼ਾ ਹੀ ਇਸ ਤਰ੍ਹਾਂ ਦਾ ਵਿਵਾਦਪੂਰਨ ਬਿਆਨ ਦਿੰਦੇ ਰਹਿੰਦੇ ਹਨ| ਇਸ ਤਰ੍ਹਾਂ ਦਾ ਬਿਆਨ ਦੇਣ ਵਾਲੇ ਲੋਕਾਂ ਨੂੰ ਜੇਲ ਵਿੱਚ ਬੰਦ ਕਰਨਾ ਚਾਹੀਦਾ ਹੈ| ਲੋਕਤੰਤਰ ਵਿੱਚ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਕਦੀ ਵੀ ਠੀਕ ਨਹੀਂ ਹੈ|
ਮੇਰਠ ਵਿੱਚ ਹੋਏ ਪ੍ਰੋਗਰਾਮ ਵਿੱਚ ਉਨਾਵ ਦੇ ਸਾਂਸਦ ਸਾਕਸ਼ੀ ਮਹਾਰਾਜ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਜਨਸੰਖਿਆ ਹਿੰਦੂਆਂ ਕਾਰਨ ਨਹੀਂ ਵਧ ਰਹੀ ਹੈ| ਆਬਾਦੀ ਵਧਦੀ ਹੈ ਉਨ੍ਹਾਂ ਕਾਰਨ ਜੋ 4 ਪਤਨੀਆਂ ਅਤੇ 40 ਬੱਚਿਆਂ ਵਿੱਚ ਯਕੀਨ ਰੱਖਦੇ ਹਨ| ਚੋਣ ਕਮਿਸ਼ਨ ਨੇ ਸਾਕਸ਼ੀ ਮਹਾਰਾਜ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਮੇਰਠ ਦੇ ਜ਼ਿਲਾ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ| ਸਾਕਸ਼ੀ ਮਹਾਰਾਜ ਅਤੇ ਮੇਰਠ ਵਿੱਚ ਇਸ ਪ੍ਰੋਗਰਾਮ ਦੇ ਆਯੋਜਕਾਂ ਵਿਰੁੱਧ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ|
ਸ਼ਹਾਬੁਦੀਨ ਦੀ ਤਸਵੀਰ ਦੀ ਜਾਣਕਾਰੀ ਨਹੀਂ
ਯਾਦਵ ਨੇ 2 ਭਰਾਵਾਂ ਦੀ ਹੱਤਿਆ ਦੇ ਦੋਸ਼ ਵਿੱਚ ਸੀਵਾਨ ਜੇਲ ਵਿੱਚ ਬੰਦ ਰਾਜਦ ਦੇ ਸਾਬਕਾ ਬਾਹੁਬਲੀ ਸਾਂਸਦ ਮੋ. ਸ਼ਹਾਬੁਦੀਨ ਦੇ ਨਵੇਂ ਅੰਦਾਜ਼ ਵਿੱਚ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਹੋਣ ਦੇ ਸੰਬੰਧ ਵਿੱਚ ਪੁੱਛੇ ਜਾਣ ਤੇ ਕਿਹਾ ਕਿ ਇਸ ਦੀ ਉਨ੍ਹਾਂ ਨੂੰ ਇਸਦੀ ਕੋਈ ਜਾਣਕਾਰੀ ਨਹੀਂ ਹੈ|

Leave a Reply

Your email address will not be published. Required fields are marked *