ਸਾਡੇ ਕੋਲ ਨਹੀਂ ਹਨ ਜ਼ਰੂਰਤ ਦੇ ਮੁਤਾਬਕ ਹਥਿਆਰ: ਹਵਾਈ ਸੈਨਾ ਮੁਖੀ

ਨਵੀਂ ਦਿੱਲੀ, 12 ਸਤੰਬਰ (ਸ.ਬ.) ਰਾਫੇਲ ਸੌਦੇ ਨੂੰ ਲੈ ਕੇ ਹੋ ਰਹੀ ਲੜਾਈ ਵਿਚਾਲੇ ਹਵਾਈ ਸੈਨਾ ਮੁਖੀ ਬੀ.ਧਨੋਆ ਨੇ ਬਿਆਨ ਜਾਰੀ ਕੀਤਾ ਹੈ| ਉਨ੍ਹਾਂ ਨੇ ਕਿਹਾ ਕਿ ਰਾਫੇਲ ਐਸ-400 ਦੇ ਕੇ ਸਰਕਾਰ ਭਾਰਤੀ ਹਵਾਈ ਸੈਨਾ ਦੀ ਤਾਕਤ ਵਧਾ ਰਹੀ ਹੈ| ਹਵਾਈ ਸੈਨਾ ਮੁਖੀ ਨੇ ਰਾਫੇਲ ਜਹਾਜ਼ ਦੇ ਕੇਵਲ ਦੋ ਬੇੜਿਆਂ ਦੀ ਖਰੀਦ ਨੂੰ ਉਚਿਤ ਠਹਿਰਾਇਆ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਖਰੀਦ ਦੇ ਉਦਾਹਰਨ ਪਹਿਲਾਂ ਵੀ ਰਹੇ ਹਨ|
ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਜ਼ਰੂਰਤ ਮੁਤਾਬਕ ਹਥਿਆਰ ਨਹੀਂ ਹਨ| ਕਿਸੇ ਵੀ ਦੇਸ਼ ਨੂੰ ਉਸ ਤਰ੍ਹਾਂ ਦੇ ਗੰਭੀਰ ਖਤਰੇ ਦਾ ਸਾਹਮਣਾ ਨਾ ਕਰਨਾ ਪਵੇ, ਜਿਸ ਤਰ੍ਹਾਂ ਭਾਰਤ ਕਰ ਰਿਹਾ ਹੈ| ਸਾਡੇ ਵਿਰੋਧੀਆਂ ਦਾ ਇਰਾਦਾ ਰਾਤੋਂ ਰਾਤ ਬਦਲ ਸਕਦਾ ਹੈ|
ਰਾਫੇਲ ਡੀਲ ਵਿਵਾਦ ਵਿੱਚ ਬੀ.ਐਸ.ਧਨੋਆ ਨੇ ਮੋਦੀ ਸਰਕਾਰ ਦਾ ਸਮਰਥਨ ਕੀਤਾ ਹੈ| ਕੇਂਦਰ ਸਰਕਾਰ ਅੱਜ ਸਾਨੂੰ ਰਾਫੇਲ ਲੜਾਕੂ ਜਹਾਜ਼ ਮੁਹੱਈਆ ਕਰਵਾ ਰਹੀ ਹੈ|
ਇਨ੍ਹਾਂ ਜਹਾਜ਼ਾਂ ਦੇ ਜ਼ਰੀਏ ਅਸੀਂ ਅੱਜ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਾਂਗੇ|

Leave a Reply

Your email address will not be published. Required fields are marked *