ਸਾਡੇ ਟੈਕਸ ਨਾਲ ਹੀ ਚਲਦੀਆਂ ਹਨ ਸਰਕਾਰਾਂ, ਸਹੂਲਤਾਂ ਲੈਣਾ ਸਾਡਾ ਸੰਵਿਧਾਨਕ ਹੱਕ : ਬੌਬੀ ਕੰਬੋਜ

ਐਸ਼ਏyਐਸ਼ਨਗਰ, 8 ਫਰਵਰੀ (ਸ਼ਬy) ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 27 ਦੀ ਆਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸ੍ਰੀਮਤੀ ਪਵਨਜੀਤ ਕੌਰ ਧਰਮ ਪਤਨੀ ਬੌਬੀ ਕੰਬੋਜ ਸਾਬਕਾ ਕੌਂਸਲਰ ਦੇ ਹੱਕ ਵਿੱਚ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਾਰਡ ਵਾਸੀ ੪ਾਮਿਲ ਹੋਏ। ਰੈਲੀ ਵਿੱਚ ਵਾਰਡ ਨੰਬਰ 27 ਵਿੱਚ ਨਵੀਂ ਜੁੜੀ ਛੋਟੀ ਮੌਲੀ ਕੁੰਬੜਾ ਦੇ ਵੋਟਰਾਂ ਵੀ ਵੱਡੀ ਗਿਣਤੀ ਵਿੱਚ ੪ਾਮਿਲ ਹੋਏ।

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਬੌਬੀ ਕੰਬੋਜ ਨੇ ਕਿਹਾ ਕਿ ਮੀਟਿੰਗ ਵਿੱਚ ਵਸਨੀਕਾਂ ਦੀ ਹਾਜਰੀ ਦੱਸਦੀ ਹੈ ਕਿ ਵੋਟਰ ਉਹਨਾਂ ਦੇ ਕੰਮ ਤੋਂ ਪੂਰੀ ਤਰ੍ਹਾਂ ਸੰਤੁ੪ਟ ਹਨ ਅਤੇ ਉਹ ਇਸ ਵਾਰ ਉਨ੍ਹਾਂ ਦੀ ਧਰਮ ਪਤਨੀ ਪਵਨਜੀਤ ਕੌਰ ੯ ਉਨ੍ਹਾਂ ਤੋਂ ਵੀ ੭ਿਆਦਾ ਵੋਟਾਂ ਨਾਲ ਜਿਤਾਉਣਗੇ।

ਇਸ ਮੌਕੇ ਬੋਲਦਿਆਂ ਆਜਾਦ ਉਮੀਦਵਾਰ ਪਵਨਜੀਤ ਕੌਰ ਨੇ ਆਪਣੇ ਪਤੀ ਬੌਬੀ ਕੰਬੋਜ ਵਲੋਂ ਪਿਛਲੇ ਕਾਰਜਕਾਲ ਦੌਰਾਨ ਕਰਵਾਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਾਰਡ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਕੰਮ ਕਰਨ ਦਾ ਅਹਿਦ ਲਿਆ। ਉਹਨਾਂ ਛੋਟੀ ਮੌਲੀ ਕੁੰਬੜਾ ਦੀ ਹਰ ਸਮੱਸਿਆ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ।

ਉਨ੍ਹਾਂ ਕਿਹਾ ਕਿ ਸਰਕਾਰਾਂ ਵੋਟਰਾਂ ਦੇ ਦਿੱਤੇ ਕਈ ਤਰ੍ਹਾਂ ਦੇ ਟੈਕਸਾਂ ਨਾਲ ਹੀ ਚੱਲਦੀਆਂ ਹਨ ਅਤੇ ਸਰਕਾਰਾਂ ਤੋਂ ਸਹੂਲਤਾਂ ਲੈਣਾ ਸਾਡਾ ਸਵਿਧਾਨਕ ਹੱਕ ਹੈ।

ਉਹਨਾਂ ਕਿਹਾ ਕਿ ਵੋਟਰਾਂ ਕੋਲ ਸਰਕਾਰਾਂ ਤੋਂ ਆਪਣੇ ਕੰਮ ਲੈਣ ਲਈ ਚੋਣਾਂ ਹੀ ਇੱਕ ਮੌਕਾ ਹੁੰਦਾ ਹੈ ਜਿਸ ਸਮੇਂ ਉਹ ਸਰਕਾਰਾਂ ਦੇ ਖਿਲਾਫ ਵੋਟਿੰਗ ਕਰਦੇ ਹਨ ਤਾਂ ਸਰਕਾਰ ਦੇ ਦਿਮਾਗ ਠੀਕ ਹੁੰਦੇ ਹਨ।

ਉਨ੍ਹਾਂ ਅਪੀਲ ਕੀਤੀ ਕਿ ਵਾਰਡ ਵਾਸੀ ਵੋਟ ਪਾਉਣ ਤੋਂ ਪਹਿਲਾਂ ਸਭ ਵੋਟਰ ਜਦੋਂ ਵੋਟ ਪਾਉਣ ਜਾਣ ਤਾਂ ਉਸ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਕਿਹੜਾ ਉਮੀਦਵਾਰ ਉਨਾਂ ਵਾਸਤੇ ਹਰ ਸਮੇਂ ਉਪਲਬਧ ਹੋਵੇਗਾ ਅਤੇ ਉਨ੍ਹਾਂ ਦੀ ਆਵਾਜ ਵਾਰਡ ਜਾਂ ਵਾਰਡ ਤੋਂ ਬਾਹਰ ਵੀ ਬੁਲੰਦ ਕਰ ਸਕਦਾ ਹੈ।

Leave a Reply

Your email address will not be published. Required fields are marked *