ਸਾਥੀਆਂ ਨਾਲ ਖੁਫੀਆ ਨੀਤੀ ਕਰਾਂਗੇ ਮਜ਼ਬੂਤ : ਅਮਰੀਕਾ

ਵਾਸ਼ਿੰਗਟਨ, 23 ਜਨਵਰੀ (ਸ.ਬ.) ਅਮਰੀਕਾ ਦੇ ਖੁਫੀਆ ਵਿਭਾਗ ਨੇ ਕਿਹਾ ਕਿ ਉਹ ਸਾਥੀਆਂ ਨਾਲ ਖੁਫੀਆ ਜਾਣਕਾਰੀ ਦਾ ਲੈਣ-ਦੇਣ ਕਰ ਕੇ ਆਪਣੀ ਖੁਫੀਆ ਰਣਨੀਤੀ ਨੂੰ ਮਜ਼ਬੂਤ ਕਰੇਗਾ| ਇਸ ਸਬੰਧ ਵਿੱਚ ਜਾਰੀ ਰਾਸ਼ਟਰੀ ਖੁਫੀਆ ਨੀਤੀ 2019 ਦੇ ਦਸਤਾਵੇਜ਼ ਵਿੱਚ ਕਿਹਾ ਗਿਆ,’ਖੁਫੀਆ ਜਾਣਕਾਰੀ ਦਾ ਲੈਣ-ਦੇਣ ਸਾਡੀ ਰਾਸ਼ਟਰੀ ਸੁਰੱਖਿਆ ਨੀਤੀ ਦੀ ਵੱਡੀ ਜ਼ਰੂਰਤ ਹੈ|
ਸਾਡੀਆਂ ਸਮੂਹਿਕ ਸਮਰਥਾਵਾਂ, ਡਾਟਾ, ਮਾਹਿਰਾਂ ਅਤੇ ਅੰਤਰ ਦ੍ਰਿਸ਼ਟੀ ਦੇ ਲਾਭ ਨੂੰ ਪ੍ਰਭਾਵਸ਼ਾਲੀ ਰੂਪ ਨਾਲ ਲਾਗੂ ਕਰਨ ਨਾਲ ਸਾਡੇ ਸਾਥੀਆਂ ਨੂੰ ਕਈ ਗੁਣਾ ਵਧੇਰੇ ਫਾਇਦਾ ਹੋਵੇਗਾ| ਆਈ. ਸੀ. ਮੌਜੂਦਾ ਸਾਥੀਆਂ ਵਿੱਚ ਸੁਧਾਰ ਕਰੇਗਾ ਅਤੇ ਖੁਫੀਆ ਜਾਣਕਾਰੀ ਨੂੰ ਵਧਾਉਣ ਅਤੇ ਫੈਸਲਿਆਂ ਦੀ ਜਾਣਕਾਰੀ ਦੇਣ ਲਈ ਨਵੇਂ ਰਿਸ਼ਤੇ ਵੀ ਬਣਾਵੇਗਾ|” ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਖੁਫੀਆ ਵਿਭਾਗ ਦੇ ਨਿਰਦੇਸ਼ਕ ਦੇ ਦਫਤਰ ਵਲੋਂ ਹਰ 4 ਸਾਲ ਵਿੱਚ ਜਾਰੀ ਹੋਣ ਵਾਲਾ ਦਸਤਾਵੇਜ਼ ਹੈ|

Leave a Reply

Your email address will not be published. Required fields are marked *