ਸਾਧਾਰਨ ਤੋਂ ਬਿਹਤਰ ਮਾਨਸੂਨ ਦੀ ਉਮੀਦ

ਮਾਨਸੂਨ ਨੇ ਇਸ ਵਾਰ ਤੈਅ ਸਮੇਂ ਤੋਂ ਕੁੱਝ ਪਹਿਲਾਂ ਦਸਤਕ ਦੇ ਕੇ ਸਾਨੂੰ ਹੈਰਾਨ ਕਰ ਦਿੱਤਾ ਹੈ| ਇਸ ਦੇ ਨਾਲ ਹੀ ਇੱਕ ਹੋਰ ਚੰਗੀ ਖਬਰ ਇਹ ਆਈ ਹੈ ਕਿ ਇਸ ਵਾਰ ਮੌਨਸੂਨ ਪਿਛਲੇ ਸਾਲ ਤੋਂ ਬਿਹਤਰ ਰਹੇਗਾ| ਮੌਸਮ ਵਿਭਾਗ ਦੇ ਮੁਤਾਬਕ, ਪੂਰੇ ਦੇਸ਼ ਵਿੱਚ ਜੂਨ ਤੋਂ ਸਤੰਬਰ ਦੇ ਦਰਮਿਆਨ ਇਹ 96 ਤੋਂ 104 ਫੀਸਦੀ ਰਹੇਗਾ| 2017 ਵਿੱਚ ਦੇਸ਼ ਵਿੱਚ 97 ਫੀਸਦੀ ਬਾਰਿਸ਼ ਦਰਜ ਕੀਤੀ ਗਈ ਸੀ ਜੋ ਆਮ ਮੰਨੀ ਜਾਂਦੀ ਹੈ| ਥੋੜ੍ਹੀ ਬਰੀਕੀ ਨਾਲ ਦੇਖੀਏ ਤਾਂ ਇਸ ‘ਸਾਧਾਰਨ’ ਅਤੇ ‘ਬਿਹਤਰ’ ਮਾਨਸੂਨ ਦੀ ਭਵਿੱਖਵਾਣੀ ਵਿੱਚ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ| ਮੌਸਮ ਵਿਭਾਗ ਨੇ ਕਈ ਖਦਸ਼ਿਆਂ ਨੂੰ ਆਪਣੇ ਅਨੁਮਾਨ ਵਿੱਚ ਸ਼ਾਮਿਲ ਕਰਦੇ ਹੋਏ ਦੱਸਿਆ ਹੈ ਕਿ ਪੂਰਵੀ ਅਤੇ ਉੱਤਰ – ਪੂਰਵੀ ਖੇਤਰ ਵਿੱਚ ਮਾਨਸੂਨ ‘ਸਾਧਾਰਨ ਤੋਂ ਘੱਟ’ ਹੋ ਸਕਦਾ ਹੈ, ਪਰੰਤੂ ਬਾਕੀ ਪੂਰੇ ਦੇਸ਼ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ ਹੈ| ਇੰਝ ਹੀ ਜੁਲਾਈ ਵਿੱਚ ਮਜਬੂਤ ਮਾਨਸੂਨ ਦੇਖਣ ਤੋਂ ਬਾਅਦ ਦੇਸ਼ ਅਗਸਤ ਵਿੱਚ ਸਾਧਾਰਨ ਤੋਂ ਘੱਟ ਮਾਨਸੂਨ ਦਾ ਗਵਾਹ ਬਣ ਸਕਦਾ ਹੈ, ਪਰੰਤੂ ਰਾਹਤ ਦੀ ਗੱਲ ਇਹ ਹੈ ਕਿ ਮੌਸਮ ਵਿਭਾਗ ਨੇ ਕੁਲ-ਮਿਲਾ ਕੇ ਪੂਰੇ ਦੇਸ਼ ਦੇ ਪੱਧਰ ਤੇ ਇਸ ਸਾਲ ਮਾਨਸੂਨ ਦੀ ਸੰਭਾਵਨਾ ਨੂੰ ਪਿਛਲੇ ਸਾਲ ਤੋਂ ਬਿਹਤਰ ਦੱਸਿਆ ਹੈ|
ਗਰਮੀ ਨਾਲ ਤਪਦੇ ਲੋਕਾਂ ਦੇ ਦਿਲੋਂ ਦਿਮਾਗ ਲਈ ਚੰਗੀ ਖਬਰ ਹੈ ਅਤੇ ਸ਼ੇਅਰ ਬਾਜ਼ਾਰ ਵੀ ਇਸਨੂੰ ਆਪਣੇ ਲਈ ਰਾਹਤ ਦੇ ਤੌਰ ਤੇ ਦੇਖ ਸਕਦਾ ਹੈ| ਖੇਤੀ-ਕਿਸਾਨੀ ਨਾਲ ਜੁੜੇ ਲੋਕਾਂ ਨੂੰ ਤਾਂ ਮਾਨਸੂਨ ਦੀ ਕਿਰਪਾਲਤਾ ਬਾਗ-ਬਾਗ ਕਰ ਹੀ ਦਿੰਦੀ ਹੈ| ਕੁੱਝ ਖੇਤਰਾਂ ਵਿੱਚ ਸਮੱਸਿਆ ਝੱਲ ਰਹੀ ਅਰਥ ਵਿਵਸਥਾ ਲਈ ਵੀ ਚੰਗੇ ਮਾਨਸੂਨ ਦੀ ਖਬਰ ਇੱਕ ਵੱਡਾ ਆਸਰਾ ਬਣ ਸਕਦੀ ਹੈ| ਇਸ ਸਭ ਤੋਂ ਇਲਾਵਾ ਇੱਕ ਹੋਰ ਖਾਸ ਗੱਲ ਇਹ ਹੈ ਕਿ ਇਹ ਚੋਣਾਵੀ ਸਾਲ ਹੈ ਅਤੇ ਮਾਨਸੂਨ ਤੇ ਹੋਰ ਤਮਾਮ ਲੋਕਾਂ ਤੋਂ ਇਲਾਵਾ ਰਾਜਨੀਤਕ ਦਲਾਂ ਦੇ ਨੇਤਾਵਾਂ ਦੀਆਂ ਵੀ ਨਜਰਾਂ ਟਿਕੀਆਂ ਰਹਿੰਦੀਆਂ ਹਨ| ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਤੇਲ ਦੇ ਵੱਧਦੇ ਭਾਅ ਭਾਵੇਂ ਸਰਕਾਰ ਦਾ ਬੀਪੀ ਵਧਾ ਰਹੇ ਹੋਣ, ਪਰ ਚੰਗੇ ਮਾਨਸੂਨ ਦੀ ਖਬਰ ਉਸਨੂੰ ਚੈਨ ਦੀ ਸਾਹ ਲੈਣ ਦਾ ਮੌਕਾ ਜਰੂਰ ਦੇਵੇਗੀ|
ਰਵੀ ਸ਼ੰਕਰ

Leave a Reply

Your email address will not be published. Required fields are marked *