ਸਾਧੂ ਸਮਾਜ ਦੀ ਮੀਟਿੰਗ ਹੋਈ


ਪਟਿਆਲਾ, 13 ਅਕਤੂਬਰ (ਬਿੰਦੂ ਸ਼ਰਮਾ) ਖੱਟ ਦਰਸ਼ਨ ਸਾਧੂ ਸਮਾਜ ਅਤੇ ਉਦਾਸੀਨ ਭੇਖ ਦੀ ਮੀਟਿੰਗ ਗੁੱਗਾ ਮਾੜੀ ਥਾਪਰ ਕਾਲਜ ਪਟਿਆਲਾ ਵਿਖੇ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਗੱਦੀ ਨਸ਼ੀਨ ਮਹੰਤ ਰਾਮ ਦਾਸ ਨੇ ਕਿਹਾ ਕਿ ਗੁੱਗਾ ਮਾੜੀ ਅਸਥਾਨ ਦੀ ਥਾਂ ਦਾ ਮਾਨਯੋਗ ਹਾਈਕੋਰਟ ਵਿਚ ਕੇਸ ਚਲ ਰਿ ਹਾ ਹੈ ਅਤੇ ਮਾਨਯੋਗ ਅਦਾਲਤ ਵਿਚ ਇਹ ਮਾਮਲਾ ਪੈਡਿੰਗ ਹੋਣ ਕਾਰਨ ਇਸ ਥਾਂ ਉਪਰ ਕਿਸੇ ਨੂੰ ਵੀ ਕਬਜਾ ਨਹੀਂ ਕਰਨ ਦਿਤਾ ਜਾਵੇਗਾ| 
ਉਹਨਾਂ ਕਿਹਾ ਕਿ ਜੇ ਪ੍ਰਸ਼ਾਸਨ ਵਲੋਂ ਇਸ ਅਸਥਾਨ ਨਾਲ ਜਬਰਦਸਤੀ ਛੇੜਛਾੜ ਦਾ ਯਤਨ ਕੀਤਾ ਗਿਆ ਤਾਂ ਉਸਦਾ ਸਾਧੂ ਸਮਾਜ ਵਲੋਂ ਸਖਤ ਵਿਰੋਧ ਕੀਤਾ ਜਾਵੇਗਾ| ਇਸ ਮੌਕੇ ਮਹੰਤ ਨਾਨਕ ਦਾਸ ਉਦਾਸੀਨ, ਨਰੈਣ ਦਾਸ, ਹਰਪਾਲ ਦਾਸ, ਸਰਵਣ ਦਾਸ, ਰਾਮ ਕੁਮਾਰ ਦਾਸ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਕਮਲ ਦਾਸ, ਬੁੱਧ ਦਾਸ, ਮਹੰਤ ਕਰਨ ਦਾਸ ਵੀ ਮੌਜੂਦ ਸਨ| 

Leave a Reply

Your email address will not be published. Required fields are marked *