ਸਾਧੂ ਸੰਤਾਂ ਦੀ ਸੇਵਾ ਦੇ ਲਈ ਸ਼ਿਵ ਸੈਨਾ ਹਿੰਦ ਜਾਰੀ ਕਰੇਗੀ ਵਿਸ਼ੇਸ਼ ਸੇਵਾ ਨੰਬਰ : ਨਿਸ਼ਾਂਤ ਸ਼ਰਮਾ

ਖਰੜ, 8 ਦਸੰਬਰ (ਸ.ਬ.) ਸ਼ਿਵ ਸੈਨਾ ਹਿੰਦ ਦੀ ਇਕ ਮੀਟਿੰਗ ਖਰੜ ਵਿਖੇ ਪਾਰਟੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ, ਇਸ ਮੌਕੇ ਯੋਗੀ ਭਾਸਕਰਨਾਥ, ਮਾਂ ਵੈਸ਼ਣੋ ਦੇਵੀ ਦਰਬਾਰ, ਲੁਧਿਆਣਾ ਨੂੰ ਪਾਰਟੀ ਦਾ ਧਰਮ ਗੁਰੂ ਨਿਯੁਕਤ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਯੋਗੀ ਭਾਸਕਰਨਾਥ ਦੇਸ਼ ਦੇ ਸਾਧੂ ਆਸ਼ਰਮਾਂ ਦਾ ਦੌਰਾ ਕਰਕੇ ਉਹਨਾਂ ਨਾਲ ਸਹਿਯੋਗ ਕਰਨਗੇ| ਉਹਨਾਂ ਕਿਹਾ ਕਿ ਪਾਰਟੀ ਵਲੋਂ ਸਾਧੂ ਸੰਤਾਂ ਦੀ ਸਹਾਇਤਾ ਲਈ ਸੇਵਾ ਨੰਬਰ ਜਾਰੀ ਕੀਤਾ ਜਾਵੇਗਾ, ਜਿਸ ਦੇ ਬੋਰਡ ਸਾਰੇ ਸਾਧੂ ਆਸ਼ਰਮਾਂ ਵਿੱਚ ਲਗਾਏ ਜਾਣਗੇ| ਉਹਨਾਂ ਕਿਹਾ ਕਿ ਪਾਰਟੀ ਜਲਦੀ ਹੀ ਸ੍ਰੀ ਰਾਮ ਮੰਦਰ ਦੇ ਨਿਰਮਾਣ ਲਈ 108 ਸਾਧੂ ਸੰਤਾਂ ਦੀ ਸੰਕਲਪ ਸਭਾ ਦਾ ਆਯੋਜਨ ਕਰੇਗੀ| ਇਸ ਮੌਕੇ ਪਾਰਟੀ ਦੇ ਚੇਅਰਮੈਨ ਓਂਕਾਰ ਸਰਸਵਤੀ, ਮਹਿਲਾ ਵਿੰਗ ਚੇਅਮੈਨ ਆਸ਼ਾ ਕਾਲੀਆ, ਉਪ ਪ੍ਰਧਾਨ ਵੇਦ ਅਮਰਜੀਤ ਸ਼ਰਮਾ, ਜਨਰਲ ਸਕੱਤਰ ਕੀਰਤ ਸਿੰਘ ਮੁਹਾਲੀ, ਉਤਰ ਭਾਰਤ ਚੇਅਰਮੈਨ ਰਜਿੰਦਰ ਧਾਰੀਵਾਲ, ਆਫਿਸ ਇੰਚਾਰਜ ਸੋਨੂੰ ਰਾਣਾ, ਵਪਾਰ ਮੰਡਲ ਪੰਜਾਬ ਪ੍ਰਧਾਨ ਰਾਜੇਸ਼ ਗੁਪਤਾ, ਉਪ ਪ੍ਰਧਾਨ ਰਜਿੰਦਰ ਬਲ ਵੀ ਮੌਜੂਦ ਸਨ|

Leave a Reply

Your email address will not be published. Required fields are marked *