ਸਾਨੀਆ ਨੇ ਕਿਹਾ, ਸਾਡੀ ਅਸਲੀ ਉਮੀਦ ਮਿਕਸਡ ਡਬਲਜ਼ ਵਿਚ

ਨਵੀਂ ਦਿੱਲੀ, 16 ਜੁਲਾਈ (ਸ.ਬ.) ਦਿਗੱਜ਼ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਅੱਜ ਕਿਹਾ ਕਿ ਅਗਾਮੀ ਰੀਓ ਖੇਡਾਂ ਵਿਚ ਭਾਰਤ ਦੇ ਕੋਲ ਟੈਨਿਸ ਵਿਚ ਤਮਗਾ ਜਿੱਤਣ ਦਾ ਬਿਹਤਰੀਨ ਮੌਕਾ ਮਿਕਸਡ ਡਬਲਜ਼ ਵਿਚ ਹੈ| ਮਹਿਲਾ ਡਬਲਜ਼ ਵਿਚ ਦੁਨੀਆ ਦੀ ਨੰਬਰ ਇੱਕ ਦੀ ਖਿਡਾਰਨ 29 ਸਾਲ ਦੀ ਸਾਨੀਆ ਨੇ 5 ਅਗਸਤ ਤੋਂ ਸ਼ੁਰੂ ਹੋ ਰਹੇ ਖੇਡਾਂ ਦੇ ਮਹਾਕੁੰਭ ਵਿਚ ਮਿਕਸਡ ਡਬਲਜ਼ ਮੁਕਾਬਲੇ ਦੇ ਲਈ ਰੋਹਨ ਬੋਪੰਨਾ ਦੇ ਨਾਲ ਜੋੜੀ ਬਣਾਈ ਹੈ|
ਆਪਣੀ ਆਤਮਕਥਾ ‘ਏਸ.      ਅਗੇਂਸਟ ਔਡਜ਼’ ਦੇ ਲਾਂਚ ਤੋਂ ਬਾਅਦ ਸਾਨੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਦੱਸੀ| ਇਸ ਦੌਰਾਨ ਉਨ੍ਹਾਂ ਦੀ ਦੋਸਤ ਅਦਾਕਾਰਾ ਪਰੀਣਿਤੀ ਚੋਪੜਾ ਵੀ ਮੌਜੂਦ ਸੀ| ਸਾਨੀਆ ਨੇ ਨਾਲ ਹੀ ਕਿਹਾ ਕਿ ਮਹਿਲਾ ਡਬਲਜ਼ ਵਿਚ ਉਨ੍ਹਾਂ ਦੀ ਸਾਥੀ ਪ੍ਰਾਰਥਨਾ ਥੋਂਬਾਰੇ ਤੋਂ ਜ਼ਿਆਦਾ ਉਮੀਦ ਕਰਨਾ ਗਲਤ      ਹੋਵੇਗਾ|
ਸਾਨੀਆ ਨੇ ਕਿਹਾ, ”ਪ੍ਰਾਰਥਨਾ ਨੌਜਵਾਨ ਲੜਕੀ ਹੈ| ਉਸ ਤੋਂ ਉੱਥੇ ਪਹੁੰਚ ਕੇ ਦੁਨੀਆ ਦੇ ਬਿਹਤਰੀਨ ਖਿਡਾਰੀਆਂ ਨਾਲ ਮੁਕਾਬਲਾ ਕਰਨ ਦੀ ਉਮੀਦ ਕਰਨਾ ਅਸਲ ਵਿਚ ਗਲਤ ਹੋਵੇਗਾ| ਉਸ ਲਈ ਉੱਥੇ ਖੇਡਣ ਦਾ ਅਨੁਭਵ ਸ਼ਾਨਦਾਰ ਹੋਵੇਗਾ| ਮੈਨੂੰ ਲਗਦਾ ਹੈ ਕਿ ਅਸੀਂ ਤਮਗਾ ਜਿੱਤਣ ਦੀ ਕੋਸ਼ਿਸ਼ ਕਰਾਂਗੇ| ਉਮੀਦ ਹੈ ਕਿ ਅਗਲੇ ਓਲੰਪਿਕ ਵਿਚ ਉਹ ਸਾਡੇ ਲਈ ਤਮਗਾ ਜਿੱਤ ਸਕੇਗੀ| ਉਨ੍ਹਾਂ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਸਾਡੀ ਅਸਲੀ ਉਮੀਦ ਮਿਕਸਡ ਡਬਲਜ਼ ਵਿਚ ਹੈ|”

Leave a Reply

Your email address will not be published. Required fields are marked *