ਸਾਨੂੰ ਮਾਇਆ ਦੀ ਥਾਂ ਕਾਇਆ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ: ਜਿਆਣੀ

ਮਾਂ ਨੂੰ ਹਰੀਆਂ ਪੱਤੇਦਾਰ ਸ਼ਬਜੀਆਂ ਦੁੱਧ ਘਿਉ ਪਨੀਰ ਆਦਿ ਖਾਣ ਦੀ ਆਦਤ ਪਾਉਂਣੀ ਚਾਹੀਦੀ
ਪੰਜਾਬ ਸਰਕਾਰ ਨੇ ਪਿਛਲੇ 9 ਸਾਲਾਂ ਵਿੱਚ ਵੱਖ ਵੱਖ ਸਿਹਤ ਸਹੂਲਤਾ ਨਾਲ ਪੰਜਾਬ ਨੂੰ ਵੱਡਮੁੱਲਾ ਯੋਗਦਾਨ ਦਿੱਤਾ
ਜਨਮ ਸਮੇਂ 1 ਘੰਟੇ ਦੇ ਅੰਦਰ ਅੰਦਰ ਬੱਚੇ ਨੂੰ ਮਾਂ ਦਾ ਦੁੱਧ ਦਿੱਤਾ ਜਾਣਾ ਬਹੁਤ ਜ਼ਰੂਰੀ
ਐਸ.ਏ.ਐਸ. ਨਗਰ, 18 ਅਕਤੂਬਰ : ਸਿਹਤ ਤੇ ਪਰਿਵਾਰ ਭਲਾਈ, ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਪੰਜਾਬ ਸ੍ਰੀ ਸੁਰਜੀਤ ਕੁਮਾਰ ਜਿਆਣੀ, ਸਕੱਤਰ  ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਸ੍ਰੀ ਹੁਸਨ ਲਾਲ  ਅਤੇ ਸਿਵਲ ਸਰਜਨ ਡਾ:ਰਣਜੀਤ ਕੌਰ ਗੁਰੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ  ਹਸਪਤਾਲ ਫੇਜ਼-6 ਵਿਖੇ  ਸਥਿਤ ਜੱਚਾ ਬੱਚਾ ਕੇਂਦਰ ਚ  ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਸਿਹਤ ਮੰਤਰੀ  ਪੰਜਾਬ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਲੋਕ ਜਾਗਰੂਕ ਹੋ ਕੇ ਵੀ ਗੱਲ ਨੂੰ ਅਣਗੌਲਿਆ ਕਰਦੇ ਹਨ ਜਿਸਦਾ ਵੱਡਾ ਖਮਆਜਿਆ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਇਆ ਦੀ ਥਾਂ ਕਾਇਆ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਆਪਣੀ ਸਿਹਤ ਨੂੰ ਵੱਧ ਤੋਂ ਵੱਧ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਤਾ ਹੋਣ ਦੇ ਬਾਵਜੂਦ ਵੀ ਮਾਵਾਂ ਪੌਸਟਿਕ ਭੋਜਨ ਦੀ ਥਾਂ ਤੇ ਬਰਗਰ ਪੀਜ਼ਾ ਕੁੱਲਚੇ ਆਦਿ ਖਾਂਦੀਆਂ ਹਨ। ਜਿਸ ਨਾਲ ਮਾਵਾਂ ਦੇ ਸ਼ਰੀਰ ਵਿੱਚ ਸਹੀ ਤੇ ਸੰਤੁਲਿਤ ਖੁਰਾਕ ਨਾ ਪਹੁੰਚਣ ਕਰਕੇ ਗੁਣਕਾਰੀ ਦੁੱਧ ਨਹੀਂ ਉਤਰ ਪਾਉਂਦਾ ਅਤੇ ਅਜਿਹਾ ਕਰਕੇ ਮਾਂ ਆਪਣੇ ਆਪ ਨੂੰ ਅਤੇ ਆਪਣੇ ਬੱਚੇ ਨੂੰ ਖਤਰੇ ਵਿੱਚ ਪਾਉਂਦੀ ਹੈ ਅਤੇ ਉਨ੍ਹਾਂ ਕਿਹਾ ਕਿ ਮਾਂ ਨੂੰ ਹਰੀਆਂ ਪੱਤੇਦਾਰ ਸ਼ਬਜੀਆਂ ਦੁੱਧ ਘਿਉ ਪਨੀਰ ਆਦਿ ਖਾਣ ਦੀ ਆਦਤ ਪਾਉਂਣੀ ਚਾਹੀਦੀ ਹੈ। ਪ੍ਰੋਗਰਾਮ ਦੌਰਾਨ ਮਾਂ ਇੱਕ ਸੰਕਲਪ ਮੈਗਜ਼ੀਨ ਦੀ ਕੁੰਢ ਚੁਕਾਈ ਵੀ ਕੀਤੀ ਗਈ।
        ਸ੍ਰੀ ਹੁਸਨ ਲਾਲ ਸੈਕਰੇਟਰੀ ਹੈਲਥ ਨੇ ਸਮੂਹ ਮਾਤਵਾਂ ਨੂੰ ਮਾਂ ਦਾ ਦੁੱਧ ਸਹੀ ਸਮੇਂ ਤੇ ਦੇਣ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ 9 ਸਾਲਾਂ ਵਿੱਚ ਵੱਖ ਵੱਖ ਸਿਹਤ ਸਹੂਲਤਾ ਨਾਲ ਪੰਜਾਬ ਨੂੰ ਵੱਡਮੁੱਲਾ ਯੋਗਦਾਨ ਦਿੱਤਾ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਲਾਂ ਦੌਰਾਨ ਐਮ.ਸੀ.ਐਚ ਸੈਂਟਰ, ਐਸ.ਐਨ.ਸੀ.ਯੂ ਮੁਫਤ ਦਵਾਈਆਂ ਓ.ਪੀ.ਡੀ ਅਤੇ ਆਈ.ਪੀ.ਡੀ ਫ੍ਰੀ ਸਹੂਲਤ, ਮੁਫਤ ਇਲਾਜ ਮੁਫਤ ਟੈਸਟ ਦੀ ਸਹੂਲਤ ਲੋਕਾਂ ਨੂੰ ਪ੍ਰਦਾਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ 1 ਘੰਟੇ ਅੰਦਰ ਜੇਕਰ ਮਾਂ ਆਪਣੇ ਬੱਚੇ ਨੂੰ ਆਪਣਾ ਦੁੱਧ ਦਿੰਦੀ ਹੈ ਤਾਂ 20 ਫੀਸਦੀ ਮਾਂ ਤੇ ਬੱਚਾ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 80.9 ਫੀਸਦੀ ਬੱਚਿਆ ਨੂੰ ਮਾਂ ਦਾ ਦੁੱਧ ਪ੍ਰਾਪਤ ਹੈ ਤੇ ਇਸ ਦੇ ਲਈ ਜਾਗਰੂਕਤਾ ਫੈਲਾਉਣ ਲਈ ਆਸ਼ਾ ਅਤੇ ਏ.ਐਨ.ਐਮਜ਼ ਨੂੰ ਟ੍ਰੇਨਿੰਗ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੱਚੇ ਦਾ ਜਨਮ ਹੋਣ ਉਪਰੰਤ ਉਸਨੂੰ 1 ਘੰਟੇ ਦੇ ਅੰਦਰ ਅੰਦਰ  ਮਾਂ ਦਾ ਦੁੱਧ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਨਮ ਉਪਰੰਤ ਬੱਚੇ ਨੂੰ ਕਿਸੇ ਤਰ੍ਹਾਂ ਦੀ ਘੁੱਟੀ ਸ਼ਹਿਦ ਜਾਂ ਬੱਤੀ ਨਾਂ ਚੁੰਘਾਈ ਜਾਵੇ। ਬੱਚੇ ਨੂੰ 1 ਘੰਟੇ ਦੇ ਅੰਦਰ ਮਾਂ ਦਾ ਦੁੱਧ ਦਿੱਤਾ ਜਾਵੇ ਜਿਸ ਵਿੱਚ ਬਹੁਤ ਸਾਰੀਆ ਜਨਮ ਤੋਂ ਲੱਗਣ ਵਾਲੀਆਂ ਬਿਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ ਅਤੇ ਬੱਚੇ ਨੂੰ ਤੰਦਰੁਸਤ ਸਿਹਤ ਪ੍ਰਦਾਨ ਕੀਤੀ ਜਾ ਸਕਦੀ ਹੈ।
         ਇਸ ਪ੍ਰੋਗਰਾਮ ਵਿੱਚ ਪਹੁੰਚੇ ਬੁਲਾਰਿਆਂ ਨੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਡਾ:ਧਰਮਪਾਲ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਮਾਂ ਦੇ ਦੁੱਧ ਬੱਚੇ ਲਈ ਬੇਹੱਦ ਗੁਣਕਾਰੀ ਹੈ ਇਸ ਲਈ ਹਰ ਮਾਂ ਨੂੰ ਆਪਣੀ ਸਿਹਤ ਦੇ ਨਾਲ ਨਾਲ ਆਪਣੇ ਬੱਚੇ ਦੀ ਸਿਹਤ ਦਾ ਧਿਆਨ ਰੱਖਣਾ ਅਤੇ ਉਸਨੂੰ ਘੱਟ ਤੋਂ ਘੱਟ 6 ਮਹੀਨੇ ਅਤੇ 6 ਮਹੀਨੇ ਉਪਰੰਤ ਹਲਕੀਆਂ ਪਤਲੀਆਂ ਤੇ ਫਿੱਕੀਆਂ ਦਾਲਾਂ ਸਬਜ਼ੀਆਂ ਦੇ ਨਾਲ 2 ਸਾਲ ਤੱਕ ਮਾਂ ਦਾ ਦੁੱਧ ਦੇਣਾ ਬੇਹੱਦ ਜ਼ਰੂਰੀ ਤੇ ਲਾਹੇਵੰਦ ਹੈ।
           ਇਸ ਉਪਰੰਤ ਡਾ:ਰਣਜੀਤ ਕੌਰ ਗੁਰੂ ਸਿਵਲ ਸਰਜਨ ਐਸ.ਏ.ਐਸ ਨਗਰ ਨੇ ਪਹੁੰਚੇ ਸਮੂਹ ਪੰਤਵੱਤਿਆਂ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਮਾਤਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਜਾਣਕਾਰੀ ਨੂੰ ਪੱਲੇ ਬੰਨਕੇ ਮਾਂ ਦੇ ਦੁੱਧ ਦੀ ਮਹੱਤਤਾ ਨੂੰ ਸਮਝਣ ਅਤੇ ਸਮੇਂ ਸਿਰ ਮਾਂ ਦਾ ਦੁੱਧ ਦੇਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਡਿਪਟੀ ਡਾਇਰੈਕਟਰ ਡਾ: ਅਵਨੀਤ ਕੌਰ, ਸਟੇਟ ਮਾਸ ਮੀਡੀਆ ਅਸਫਰ, ਅਸਿਸਟੈਂਟ ਡਾਇਰੈਕਟਰ ਡਾ:ਰੀਤ, ਡਾ: ਜਸਪ੍ਰੀਤ ਕੌਰ ਸਹਾਇਕ ਸਿਵਲ ਸਰਜਨ, ਸਟੇਟ ਬੀ.ਸੀ.ਸੀ ਫੈਸੀਲੀਟੇਟਰ ਮੁਨੀਸ਼ ਕੁਮਾਰ ਵੀ ਹਾਜ਼ਿਰ ਸਨ।

Leave a Reply

Your email address will not be published. Required fields are marked *