ਸਾਨੂੰ ਸੱਚਾਈ ਦੇ ਰਾਹ ਉਪਰ ਚੱਲਣਾ ਚਾਹੀਦਾ ਹੈ : ਚੰਦੂਮਾਜਰਾ

ਐਸ ਏ ਐਸ ਨਗਰ, 2 ਅਕਤੂਬਰ (ਸ.ਬ.) ਮੁਹਾਲੀ ਵਿਖੇ ਵੱਖ ਵੱਖ ਥਾਂਵਾਂ ਉਪਰ ਕਰਵਾਏ ਗਏ ਦਸਹਿਰਾ ਸਮਾਗਮਾਂ ਵਿਚ ਹਿਸਾ ਲੈਣ ਮੌਕੇ ਐਮ ਪੀ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਸੱਚਾਈ ਦਾ ਰਾਹ ਅਪਨਾਉਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਸ੍ਰੀ ਰਾਮ ਚੰਦਰ ਜਿਥੇ ਆਗਿਆਕਾਰੀ ਪੁੱਤਰ ਸਨ ਉਥੇ ਮਾਤਾ ਸੀਤਾ ਵੀ ਪਤੀ ਵਰਤਾ ਇਸਤਰੀ ਸੀ| ਲਛਮਣ ਆਗਿਆਕਾਰੀ ਭਰਾ ਸੀ| ਉਹਨਾਂ ਕਿਹਾ ਕਿ ਸ੍ਰੀ ਰਾਮ ਜੀ ਨੇ ਹਮੇਸ਼ਾ ਸੱਚਾਈ ਦਾ ਰਾਹ ਅਪਨਾਇਆ ਅਤੇ ਦੁਨੀਆਂ ਨੂੰ ਵੀ ਸੱਚ ਦੇ ਰਸਤੇ ਉਪਰ ਚੱਲਣ ਦਾ ਸੰਦੇਸ਼ ਦਿਤਾ|
ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਧਰਮ ਦੇ ਮਾਰਗ ਉਪਰ ਚਲਣਾ ਚਾਹੀਦਾ ਹੈ| ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ, ਕਮਲਜੀਤ ਸਿੰਘ ਰੂਬੀ, ਗੁਰਮੀਤ ਸਿੰਘ ਵਾਲੀਆ, ਪਰਮਜੀਤ ਸਿੰਘ ਕਾਹਲੋਂ, ਗੁਰੱਮੁੱਖ ਸਿੰਘ ਸੋਹਲ, ਬੌਬੀ ਕੰਬੋਜ, ਰਮਨਪ੍ਰੀਤ ਕੌਰ, ਜਸਬੀਰ ਕੌਰ, ਪਰਮਿੰਦਰ ਸਿੰਘ ਤਸਿੰਬਲੀ ਹਾਜਰ ਸਨ|

Leave a Reply

Your email address will not be published. Required fields are marked *