ਸਾਨ ਫਰਾਂਸਿਸਕੋ ਵਿੱਚ ਹਮਲੇ ਦੀ ਸਾਜਿਸ਼ ਰਚਣ ਵਾਲਾ ਗ੍ਰਿਫਤਾਰ

ਲਾਸ ਏਂਜਲਸ, 23 ਦਸੰਬਰ (ਸ.ਬ.) ਖੁਫੀਆ ਏਜੰਟਾਂ ਨੇ ਅਮਰੀਕੀ ਫੌਜ ਦੇ ਸਾਬਕਾ ਕਰਮਚਾਰੀਆਂ ਨੂੰ ਕ੍ਰਿਸਮਿਸ ਦੌਰਾਨ ਸਾਨ ਫਰਾਂਸਿਸਕੋ ਵਿੱਚ ਹਮਲਾ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ| ਅਦਾਲਤੀ ਦਸਤਾਵੇਜ਼ਾਂ ਤੋਂ ਇਸ ਦੀ ਜਾਣਕਾਰੀ ਮਿਲੀ ਹੈ| ਇਕ ਏਜੰਟ ਵੱਲੋਂ ਦਿੱਤੇ ਗਏ ਹਲਫਨਾਮੇ ਮੁਤਾਬਕ 26 ਸਾਲਾ ਟ੍ਰੋ ਟਰੱਕ ਡਰਾਈਵਰ ਐਵਰਿਟ ਜੈਨਸਨ ਸ਼ਹਿਰ ਦੇ ਭੀੜ ਵਾਲੇ ਸੈਲਾਨੀ ਸਥਾਨ ਪੀਅਰ 39 ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ| ਸ਼ੱਕੀ ਨੇ ਖੁਫੀਆ ਏਜੰਟ ਨੂੰ ਦੱਸਿਆ ਕਿ ਕਿਵੇਂ ਇਹ ਧਮਾਕਾਖੇਜ਼ ਪਦਾਰਥਾਂ ਦੀ ਵਰਤੋਂ ਕਰਕੇ 18 ਤੋਂ 25 ਦਸੰਬਰ ਤਕ ਬੀਚ ਪੀਅਰ ਵਿੱਚ ਲੋਕਾਂ ਦਾ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ | ਉਸ ਨੂੰ ਲੱਗਦਾ ਸੀ ਕਿ ਕ੍ਰਿਸਮਿਸ ਮੌਕੇ ਹਮਲਾ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ| ਹਲਫਨਾਮੇ ਮੁਤਾਬਕ ਜੇਮਸਨ ਨੇ ਦੱਸਿਆ ਕਿ ਉਸ ਨੇ ਬਚਣ ਦੀ ਕੋਈ ਯੋਜਨਾ ਨਹੀਂ ਬਣਾਈ ਸੀ ਕਿਉਂਕਿ ‘ਉਹ ਮਰਨ ਨੂੰ ਤਿਆਰ’ ਸੀ|

Leave a Reply

Your email address will not be published. Required fields are marked *