ਸਾਫਟਵੇਅਰ ਕੰਪਨੀ ਦੇ ਖਿਲਾਫ ਠੱਗੀ ਦੀ ਸ਼ਿਕਾਇਤ ਦਿੱਤੀ

ਐਸ.ਏ.ਐਸ.ਨਗਰ, 19 ਸਤੰਬਰ (ਪਵਨ ਰਾਵਤ) ਸੰਜੀਵ ਕੁਮਾਰ ਵਾਸੀ ਖਾਨਪੁਰ ਖਰੜ ਵਲੋਂ ਜਿਲ੍ਹੇ ਦੇ ਐਸ.ਐਸ.ਪੀ. ਨੂੰ ਲਿਖਤੀ ਸ਼ਿਕਾਇਤ ਭੇਜਕੇ ਮੰਗ ਕੀਤੀ ਗਈ ਹੈ ਕਿ ਟੀ ਡੀ ਆਈ ਸਿਟੀ ਵਿੱਚ ਚਲਦੀ ਓਮੀਨਿਅਸ ਸੋਲੂਸ਼ਨ ਕੰਪਨੀ ਦੇ                 ਮੈਨੇਜਿੰਗ ਡਾਇਰੈਟਰ ਮਨੀਸ਼ ਕੁਮਾਰ ਅਤੇ ਬਲਵਿੰਦਰ ਕੌਰ ਵਲੋਂ ਉਸ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਟ੍ਰੈਨਿੰਗ ਦੇ ਨਾਮ ਤੇ ਉਸ ਕੋਲੋ ਠੱਗੇ ਗਏ ਪੈਸੇ ਵਾਪਿਸ ਕਰਵਾਏ ਜਾਣ|
ਆਪਣੀ ਦਿੱਤੀ ਸ਼ਿਕਾਇਤ ਵਿੱਚ ਉਹਨਾਂ ਲਿਖਿਆ ਹੈ ਕਿ ਓਮੀਨਿਅਸ ਸੋਲੂਸ਼ਨ ਨਾਮ ਦੀ ਸਾਫਟਵੇਅਰ ਕੰਪਨੀ ਦੀ ਬਲਵਿੰਦਰ ਕੌਰ ਵਲੋਂ ਉਸ ਤੋਂ 3 ਮਹੀਨੇ ਦੀ ਟ੍ਰੈਨਿੰਗ ਦੇ ਨਾਮ ਤੇ 5000 ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਉਹਨਾਂ ਕਿਹਾ ਸੀ ਕਿ ਉਹ ਟ੍ਰੈਨਿੰਗ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ 7000 ਤੋਂ 12000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣਗੇ| ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਤੋਂ 3 ਮਹੀਨਿਆਂ ਵਿੱਚ 10,000 ਰੁਪਏ ਜਮਾਂ ਕਰਵਾਏ ਗਏ ਪਰਤੂੰ ਇਸਦੇ ਬਾਵਜੂਦ ਨਾ ਉਨ੍ਹਾਂ ਨੂੰ ਕੋਈ ਟ੍ਰੈਨਿੰਗ ਦਿੱਤੀ ਗਈ ਅਤੇ ਨਾ ਹੀ ਨੌਕਰੀ ਤੇ ਰਖਿਆ ਗਿਆ| 
ਸ਼ਿਕਾਇਤਕਰਤਾ ਅਨੁਸਾਰ ਉਸ ਵਲੋਂ ਆਪਣੇ ਪੈਸਿਆਂ ਦੀ ਮੰਗ ਕਰਨ ਤੇ ਉਕਤ ਵਿਅਕਤੀਆਂ ਵਲੋਂ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ| ਸ਼ਿਕਾਇਤਕਰਤਾ ਅਨੁਸਾਰ ਉਕਤ ਕੰਪਨੀ ਵਲੋਂ ਉਸ ਤੋਂ ਇਲਾਵਾ ਹੋਰ ਵੀ ਕਈ ਨੌਜਵਾਨਾਂ ਤੋਂ ਪੈਸੇ ਠੱਗੇ ਗਏ ਹਨ ਅਤੇ ਇਹ ਕੰਪਨੀ ਨਾਮ ਬਦਲ ਬਦਲ ਕੇ ਲੋਕਾਂ ਤੋਂ ਪੈਸੇ ਠੱਗਦੀ ਹੈ| 
ਇਸ ਦੌਰਾਨ ਕੰਪਨੀ ਤੇ ਠੱਗੀ ਦਾ ਇਲਜਾਮ ਲਗਾਉਂਦਿਆਂ ਇੱਕ ਹੋਰ ਵਿਅਕਤੀ ਸੁਮਿਤ ਭਾਰਦਵਾਜ ਨਿਵਾਸੀ ਦਿੱਲੀ ਨੇ ਦੱਸਿਆ ਕਿ ਉਕਤ ਕੰਪਨੀ ਵਲੋਂ ਉਨ੍ਹਾਂ ਤੋਂ            ਸਾਫਟਫੇਅਰ ਪ੍ਰੋਜੈਕਟ ਲਈ 2 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਉਸ ਵਲੋਂ ਇਹ ਪੈਸੇ ਦੇ ਦਿੱਤੇ ਗਏ ਸਨ| ਜਿਸ ਤੋਂ ਬਾਅਦ ਕੰਪਨੀ ਵਲੋਂ ਉਸ ਤੋਂ ਸਾਫਟਫੇਅਰ ਨੂੰ ਪੂਰਾ ਕਰਨ ਲਈ 20 ਤੋਂ 25 ਲੱਖ ਰੁਪਏ ਦੀ ਹੋਰ ਮੰਗ ਕੀਤੀ ਗਈ ਹੈ| ਸ਼ਿਕਾਇਤਕਰਤਾ ਅਨੁਸਾਰ ਹੋਰ ਪੈਸਿਆਂ ਦੀ ਮੰਗ ਤੋਂ ਬਾਅਦ ਉਸਨੇ ਕੰਪਨੀ ਨੂੰ ਆਪਣੇ 2 ਲੱਖ ਰੁਪਏ ਵਾਪਿਸ ਕਰਨ ਲਈ ਕਿਹਾ ਜਿਸਤੋਂ ਕੰਪਨੀ ਨੇ ਸਾਫ ਮਨ੍ਹਾਂ ਕਰ ਦਿੱਤਾ| ਸ਼ਿਕਾਇਤਕਰਤਾ ਨੇ ਕਿਹਾ ਕਿ ਉਹਨਾਂ ਵਲੋਂ ਇਸ ਕੰਪਨੀ ਦੇ ਖਿਲਾਫ ਦਿੱਲੀ ਥਾਣੇ ਵਿਖੇ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪਰਤੂੰ ਕੋਈ ਕਾਰਵਾਈ ਨਾ ਹੋਣ ਕਾਰਨ ਉਹ ਇਸ ਕੰਪਨੀ ਵਿਰੁਧ ਹੁਣ ਉਹ ਸਥਾਨਕ ਪੁਲੀਸ ਨੂੰ ਸ਼ਿਕਾਇਤ ਦੇਣਗੇ|
ਦੂਜੇ ਪਾਸੇ ਕੰਪਨੀ ਦੇ ਪ੍ਰਬੰਧਕਾਂ ਨੇ ਉਹਨਾਂ ਦੇ ਖਿਲਾਫ ਲਗਾਏ ਗਏ ਇਲਜਾਮਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦਾ ਦੱਸਿਆ ਹੈ| ਕੰਪਨੀ ਦੇ ਮੈਨੇਜਿੰਗ ਡਾਇਰੈਕਟ ਮਨੀਸ਼ ਕੁਮਾਰ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਵਲੋਂ ਸਾਫਟਫੇਅਰ ਤਿਆਰ ਕੀਤੇ ਜਾਂਦੇ ਹਨ ਅਤੇ ਨੌਜਵਾਨਾਂ ਨੂੰ ਟ੍ਰੈਨਿੰਗ ਵੀ ਦਿੱਤੀ ਜਾਂਦੀ ਹੈ| ਉਹਨਾਂ ਕਿਹਾ ਕਿ ਉਹਨਾਂ ਤੇ ਲਗਾਏ ਗਏਠੱਗੀ ਦੇ ਸਾਰੇ ਇਲਜਾਮ ਬੇਬੁਨਿਆਦ ਹਨ|      
ਉਹਨਾਂ ਮੰਗ ਕੀਤੀ ਕਿ ਇਸ ਕੰਪਨੀ ਦੇ ਉਕਤ ਕਰਮਚਾਰੀਆਂ ਵਿਰੁੱਧ  ਕਾਰਵਾਈ ਕਰਦਿਆਂ ਉਸਦੇ ਪੈਸੇ ਵਾਪਿਸ ਕਰਵਾਏ ਜਾਣ ਤਾਂ ਜੋ ਕੋਈ ਹੋਰ ਨੌਜਵਾਨ ਇਨ੍ਹਾਂ ਦੇ ਜਾਲ ਵਿੱਚ ਨਾ ਫਸ ਸਕੇ|  

Leave a Reply

Your email address will not be published. Required fields are marked *