ਸਾਫ-ਸਫਾਈ ਦੇ ਮਾਮਲੇ ਵਿਚ ਪੰਜਾਬ ਦਾ ‘ਬਿਆਸ ਸਟੇਸ਼ਨ’ ਨੰਬਰ ਵਨ, ਬਿਹਾਰ ਤੇ ਯੂ. ਪੀ. ਦੇ ਸਟੇਸ਼ਨ ਸਭ ਤੋਂ ਗੰਦੇ

ਨਵੀਂ ਦਿੱਲੀ, 27 ਜੁਲਾਈ (ਸ.ਬ.) ਦੇਸ਼ ਵਿਚ ਰੇਲਵੇ ਸਟੇਸ਼ਨਾਂ ਤੇ ਸਾਫ-ਸਫਾਈ ਸੰਬੰਧੀ ਕੀਤੇ ਗਏ ਸਰਵੇ ਦੌਰਾਨ ਪੰਜਾਬ ਦਾ ਬਿਆਸ ਸਟੇਸ਼ਨ ਸਭ ਤੋਂ ਪਹਿਲੇ ਨੰਬਰ ਤੇ ਆਇਆ ਹੈ, ਜਦੋਂ ਕਿ ਦੂਜੇ ਨੰਬਰ ਤੇ ਗੁਜਰਾਤ ਦਾ ਗਾਂਧੀਨਗਰ ਸਟੇਸ਼ਨ ਹੈ| ਦੂਜੇ ਪਾਸੇ ਸਭ ਤੋਂ ਗੰਦੇ ਸਟੇਸ਼ਨ ਬਿਹਾਰ  ਅਤੇ ਯੂ. ਪੀ. ਵਿਚ ਹਨ| ਰੇਲ ਮੰਤਰਾਲਾ ਵੱਲੋਂ ਕਰਵਾਏ ਗਏ ਇਸ ਸਰਵੇਖਣ ਵਿਚ ਮੁਸਾਫਰਾਂ ਨੇ ਕਿਹਾ ਕਿ ਸਟੇਸ਼ਨਾਂ ਤੇ ਗੰਦਗੀ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਹੈ| 407 ਪ੍ਰਮੁੱਖ ਸਟੇਸ਼ਨਾਂ ਤੇ ਇਕ ਲੱਖ, 30 ਹਜ਼ਾਰ ਲੋਕਾਂ ਕੋਲੋਂ ਇਸ ਸੰਬੰਧੀ ਜਾਣਕਾਰੀ ਮੰਗੀ ਗਈ ਹੈ|
ਸਰਵੇਖਣ ਦੀ ਰਿਪੋਰਟ ਮੰਗਲਵਾਰ ਜਾਰੀ ਕੀਤੀ ਗਈ| 10 ਸਭ ਤੋਂ ਸਾਫ ਸਟੇਸ਼ਨਾਂ ਵਿਚੋਂ ਪੰਜਾਬ ਦਾ ਬਿਆਸ ਸਟੇਸ਼ਨ ਨੰਬਰ-1 ‘ਤੇ ਆਇਆ ਹੈ| ਬਾਕੀ ਦੇ 9 ਸਟੇਸ਼ਨਾਂ ਵਿਚ ਗਾਂਧੀ ਧਾਮ, ਵਾਸਕੋਡੀਗਾਮਾ, ਜਾਮ ਨਗਰ, ਕੁੰਭ ਕੋਨਮ, ਸੂਰਤ, ਨਾਸਿਕ ਰੋਡ, ਰਾਜਕੋਟ, ਸੇਲਮ ਅਤੇ ਅੰਕਲੇਸ਼ਵਰ ਪ੍ਰਮੁੱਖ ਹਨ| ਰੈਂਕਿੰਗ ਦੇ ਹਿਸਾਬ ਨਾਲ ਸਭ ਤੋਂ ਗੰਦੇ ਸਟੇਸ਼ਨਾਂ ਵਿਚੋਂ ਮਧੂਬਨੀ, ਬਲੀਆ, ਬਖਤਿਆਰਪੁਰ,  ਰਾਏਚੂਰ, ਸ਼ਾਹਗੰਜ, ਸਗੋਲੀ ਅਤੇ ਪ੍ਰਤਾਪਗੜ੍ਹ ਸ਼ਾਮਿਲ ਹਨ|

Leave a Reply

Your email address will not be published. Required fields are marked *