ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਖੜ੍ਹੇ ਕਰਾਂਗੇ : ਜੋਗਿੰਦਰ ਸਿੰਘ ਜੋਗੀ


ਐਸ ਏ ਐਸ  ਨਗਰ, 1 ਦਸੰਬਰ (ਸ.ਬ.) ਨਗਰ ਨਿਗਮ ਚੋਣਾਂ ਵਿੱਚ ਵੱਖਰਾ ਗੁਰੁੱਪ ਬਣਾ ਕੇ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਸਾਫ ਸੁਥਰੇ ਅਕਸ ਵਾਲੇ ਸਮਾਜ ਸੇਵੀ ਆਗੂਆਂ ਨੁੰ ਉਮੀਦਵਾਰ ਬਣਾਇਆ ਜਾਵੇਗਾ ਅਤੇ ਇਸ ਸੰਬੰਧੀ ਛੇਤੀ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ| ਇਹ ਗੱਲ ਸਮਾਜਸੇਵੀ ਆਗੂ ਸ੍ਰ. ਜੋਗਿੰਦਰ ਸਿੰਘ ਜੋਗੀ ਨੇ ਸਥਾਨਕ ਉਦਯੋਗਿਕ ਖੇਤਰ ਵਿੱਚ ਉਮੀਦਵਾਰਾਂ ਨੂੰ ਚੋਣ ਲਈ ਵਿਚਾਰ ਕਰਨ ਲਈ ਸੱਦੀ ਗਈ ਸਮਾਜ ਸੇਵੀ ਆਗੂਆਂ ਦੀ ਮੀਟਿੰਗ ਨੁੰ ਸੰਬੋਧਨ ਕਰਦਿਆਂ ਆਖੀ| ਉਹਨਾਂ ਕਿਹਾ ਕਿ ਸ਼ਹਿਰ ਵਾਸੀ ਕਾਂਗਰਸ ਅਤੇ ਅਕਾਲੀ ਭਾਜਪਾ ਉਮੀਦਵਾਰਾਂ ਦੀ ਕਾਰਗੁਜਾਰੀ ਵੇਖ ਚੁੱਕੇ ਹਨ ਅਤੇ ਸਾਫ ਸੁਥਰੇ ਕਿਰਦਾਰ ਵਾਲੇ ਉਮੀਦਵਾਰ ਚਾਹੁੰਦੇ ਹਨ| 
ਮੀਟਿੰਗ ਦੌਰਾਨ ਵਾਰਡ ਨੰਬਰ 46  ਤੋਂ ਜਤਿੰਦਰ ਸਿੰਘ ਪੰਮਾ ਅਤੇ ਵਾਰਡ ਨੰਬਰ 47 ਤੋਂ ਅਮਰਜੀਤ ਕੌਰ ਨੂੰ ਸਾਂਝਾ ਉਮੀਦਵਾਰ ਬਣਾTਣ ਲਈ ਸਹਿਮਤੀ ਦਿੱਤੀ ਗਈ ਅਤੇ ਸਾਰਿਆਂ ਵਲੋਂ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਗਿਆ| ਸ੍ਰ. ਜੋਗੀ ਨੇ ਕਿਹਾ ਕਿ ਛੇਤੀ ਹੀ ਗਰੁੱਪ ਦੀ ਮੀਟਿੰਗ ਕਰਕੇ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ| 

Leave a Reply

Your email address will not be published. Required fields are marked *