ਸਾਬਕਾ ਆਈ ਏ ਐਸ ਅਧਿਕਾਰੀ ਮਨਦੀਪ ਸਿੰਘ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ

ਐਸ. ਏ. ਐਸ. ਨਗਰ, 28 ਫਰਵਰੀ (ਸ.ਬ.) ਬੀਤੀ ਰਾਤ ਮੁਹਾਲੀ ਵਿਚ ਵਿਜੀਲੈਂਸ ਵਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਆਈ ਏ ਐਸ ਅਧਿਕਾਰੀ ਮਨਦੀਪ ਸਿੰਘ ਨੂੰ ਅੱਜ ਵਿਜੀਲੈਂਸ ਵਿਭਾਗ ਵਲੋਂ ਮਾਣਯੋਗ ਸੀਜੇਐਮ ਵਿਪਨਦੀਪ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਮਨਦੀਪ ਸਿੰਘ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ|
ਅੱਜ ਮਨਦੀਪ ਸਿੰਘ ਨੂੰ ਅਦਾਲਤ ਵਿੱਚ ਵਿਜੀਲੈਂਸ ਅਧਿਕਾਰੀ ਇਕਬਾਲ ਸਿੰਘ ਭੁੱਲਰ ਨੇ ਪੇਸ਼ ਕੀਤਾ| ਜਿਕਰਯੋਗ ਹੈ ਕਿ ਵਿਜੀਲੈਂਸ ਦੀ ਅਪਰਾਧ ਸ਼ਾਖਾ ਨੇ 2 ਸਾਲ ਪਹਿਲਾਂ ਮਨਦੀਪ ਸਿੰਘ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਨਾਉਣ ਦਾ ਮਾਮਲਾ ਦਰਜ ਕੀਤਾ ਸੀ, ਜਿਸ ਦੀ ਜਾਂਚ ਚਲ ਰਹੀ ਸੀ|
ਜਾਂਚ ਦੌਰਾਨ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਨਾਉਣ ਦੇ ਦੋਸ਼ ਸਹੀ ਪਾਏ ਜਾਣ ਉਪਰੰਤ ਬੀਤੀ ਰਾਤ ਮਨਦੀਪ ਸਿੰਘ ਗ੍ਰਿਫਤਾਰ ਕੀਤਾ ਸੀ ਤੇ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿਥੇ ਮਨਦੀਪ ਸਿੰਘ ਨੂ ੰ14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿਤਾ ਗਿਆ|
ਜਿਕਰਯੋਗ ਹੈ ਕਿ ਸਾਬਕਾ ਆਈ ਏ ਐਸ ਅਧਿਕਾਰੀ ਬਾਦਲ ਸਰਕਾਰ ਸਮੇਂ ਕਈ ਅਹਿਮ ਅਹੁਦਿਆਂ ਉਪਰ ਰਹਿ ਚੁਕਿਆਂ ਹੈ, ਇਸ ਤੋਂ ਇਲਾਵਾ ਇਹ ਅਧਿਕਾਰੀ ਲੋਕਲ ਬਾਡੀ ਵਿਭਾਗ ਦਾ ਡਾਇਰੈਕਟਰ ਵੀ ਰਹਿ ਚੁਕਿਆ ਹੈ|

Leave a Reply

Your email address will not be published. Required fields are marked *