ਸਾਬਕਾ ਕਾਂਗਰਸ ਨੇਤਾ ਮੁਹੰਮਦ ਸ਼ਫੀ ਬਾਂਡੇ ਦੇ ਘਰ ਤੇ ਹਮਲਾ

ਸ਼੍ਰੀਨਗਰ, 27 ਜੁਲਾਈ (ਸ.ਬ.) ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲੇ ਵਿੱਚ ਬੀਤੀ ਦੇਰ ਰਾਤ ਅੱਤਵਾਦੀਆਂ ਨੇ ਸਾਬਕਾ ਨੇਤਾ ਮੁਹੰਮਦ ਸ਼ਫੀ ਬਾਂਡੇ ਦੇ ਘਰ ਤੇ ਹਮਲਾ ਕਰ ਦਿੱਤਾ ਅਤੇ ਪੁਲੀਸ ਕਰਮਚਾਰੀਆਂ ਤੋਂ ਚਾਰ ਰਾਈਫਲਜ਼ ਲੁੱਟ ਕੇ ਫਰਾਰ ਹੋ ਗਏ|
ਜਾਣਕਾਰੀ ਮੁਤਾਬਕ ਸ਼ੋਪੀਆਂ ਦੇ ਬੋਨਾਬਜਾਰ ਇਲਾਕੇ ਵਿੱਚ ਸਾਬਕਾ ਕਾਂਗਰਸ ਨੇਤਾ ਮੁਹੰਮਦ ਸ਼ਫੀ ਬਾਂਡੇ ਦੇ ਘਰ ਤੇ ਸੁਰੱਖਿਆ ਲਈ ਤਾਇਨਾਤ ਪੁਲੀਸ ਕਰਮਚਾਰੀਆਂ ਤੇ ਹਮਲਾ ਕਰ ਦਿੱਤਾ| ਇਸ ਘਟਨਾ ਤੋਂ ਬਾਅਦ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ|
ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਅਧਿਕਾਰੀ ਨੇ ਅੱਤਵਾਦੀਆਂ ਕੋਲੋ ਚਾਰ ਰਾਈਫਲਜ਼ ਨੂੰ ਲੁੱਟਣ ਦੀ ਪੁਸ਼ਟੀ ਕੀਤੀ| ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ|

Leave a Reply

Your email address will not be published. Required fields are marked *