ਸਾਬਕਾ ਕੌਂਸਲਰ ਦਲਜੀਤ ਕੌਰ ਨੇ ਫੜਿਆ ਆਪ ਦਾ ਝਾੜੂ
ਐਸ਼ਏ 31 ਦਸੰਬਰ (ਆਰ ਮੁਹਾਲੀ ਮਿਉਂਸਪਲ ਕੌਂਸਲ ਦੀ ਦੋ ਵਾਰ ਕੌਂਸਲਰ ਰਹਿ ਚੁੱਕੀ ਪਿੰਡ ਮੁਹਾਲੀ ਦੀ ਆਗੂ ਦਲਜੀਤ ਕੌਰ ਅੱਜ ਆਪਣੇ ਪਤੀ ਸ੍ਰ ਕੁਲਜੀਤ ਸਿੰਘ, ਨੂੰਹ ਜਸਬੀਰ ਕੌਰ ਅਤੇ ਹੋਰਨਾਂ ਵੱਡੀ ਗਿਣਤੀ ਸਮਰਥਕਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਮੁਹਾਲੀ ਦੇ ਸੀਨੀਅਰ ਆਗੂ ਸ੍ਰੀ ਵਿਨੀਤ ਵਰਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਈ।
ਇਸ ਮੌਕੇ ਸ੍ਰੀ ਵਿਨੀਤ ਵਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਕੰਮਾਂ ਅਤੇ ਇਮਾਨਦਾਰੀ ਨੂੰ ਦੇਖਕੇ ਵੱਡੀ ਗਿਣਤੀ ਵਿੱਚ ਲੋਕ ਇਸ ਨਾਲ ਜੁੜ ਰਹੇ ਹਨ। ਉਹਨਾ ਕਿਹਾ ਕਿ ਸ੍ਰੀਮਤੀ ਦਲਜੀਤ ਕੌਰ ਇਸਤੋਂ ਪਹਿਲਾ ਦੋ ਵਾਰ ਨਗਰ ਨਿਗਮ ਮੁਹਾਲੀ ਦੀ ਕੌਂਸਲਰ ਰਹਿ ਚੁੱਕੀ þ ਅਤੇ ਉਨ੍ਹਾਂ ਨੇ ਆਪਣੇ ਪਤੀ ਨਾਲ ਮਿਲ ਕੇ ਸ਼ਹਿਰਵਾਸੀਆਂ ਦੀ ਸਹੂਲਤ ਲਈ ਕਈ ਵਿਕਾਸ ਕੰਮ ਕਰਵਾਏ ਹਨ। ਇਸਦੇ ਨਾਲ ਹੀ ਉਨ੍ਹਾਂ ਵਲੋਂ ਕੋਰੋਨਾ ਕਾਲ ਦੌਰਾਨ ਵੀ ਲੋਕਾਂ ਦੀ ਸੇਵਾ ਕੀਤੀ ਗਈ।
ਇਸ ਮੌਕੇ ਦਲਜੀਤ ਕੌਰ ਅਤੇ ਉਹਨਾਂ ਦੇ ਪਤੀ ਸ੍ਰ ਕੁਲਜੀਤ ਸਿੰਘ ਨੇ ਕਿਹਾ ਕਿ ਉਹ ਬਿਨਾ ਕਿਸੇ ਲਾਲਚ ਜਾਂ ਸ਼ਰਤ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਕਹੇਗੀ ਤਾਂ ਉਨ੍ਹਾਂ ਨਗਰ ਨਿਗਮ ਚੋਣਾਂ ਜਰੂਰ ਲੜਨਗੇ ਤਾਂ ਜੋ ਉਹ ਆਪਣੇ ਵਾਰਡ ਦਾ ਵਿਕਾਸ ਕਰ ਸਕਣ।
ਇਸ ਮੌਕੇ ਪਾਰਟੀ ਦੀ ਜਿਲ੍ਹਾ ਇਕਾਈ ਦੀ ਸਕੱਤਰ ਪ੍ਰਭਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਾਫ ਸੁਥਰੀ ਅਤੇ ਬੇਦਾਗ ਛਵੀ ਦਾ ਹੀ ਅਸਰ ਹੈ ਕਿ ਵਧ ਤੋਂ ਵਧ ਲੋਕ ਪਾਰਟੀ ਨਾਲ ਜੁੜ ਰਹੇ ਹਨ ਅਤੇ ਪਾਰਟੀ ਦਾ ਕਾਫਲਾ ਲਗਾਤਾਰ ਵੱਡਾ ਹੋ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ, ਗੱਜਣ ਸਿੰਘ (ਬਲਾਕ ਪ੍ਰਧਾਨ) ਕਮਲਦੀਪ ਸਿੰਘ ਸੋਨੂੰ, ਪ੍ਰਲਾਦ ਸਿੰਘ, ਜਤਿੰਦਰ ਸਿੰਘ ਪੰਮਾ (ਸਰਕਲ ਪ੍ਰਧਾਨ), ਅਮਨਦੀਪ ਕੌਰ, ਦਵਿੰਦਰ ਸਿੰਘ, ਗੁਰਦੀਪ ਲੱਕੀ, ਪ੍ਰੇਮ ਸਿੰਘ ਫੌਜੀ, ਸੁਭਾਸ਼ ਸਿੰਘ, ਗੁਰਦਿੱਤ ਸਿੰਘ ਅਤੇ ਹੋਰ ਪਤਵੰਤੇ ਹਾਜਿਰ ਸਨ